ETV Bharat / state

ਡੇਰਾ ਮੁਖੀ ਦੀ ਪੈਰੋਲ 'ਤੇ ਰਾਣਾ ਗੁਰਜੀਤ ਨੇ ਚੁੱਕੇ ਸਵਾਲ, ਦਿੱਲੀ ਚੋਣਾਂ ਨਾਲ ਦੱਸਿਆ ਪੈਰੋਲ ਦਾ ਸਬੰਧ - MLA RANA GURJEET SINGH

ਗੁਰਮੀਤ ਰਾਮ ਰਹੀਮ ਦੀ ਪੈਰੋਲ ਤੋਂ ਬਾਅਦ ਸਵਾਲ ਉੱਠਣੇ ਸ਼ੂਰੂ।

MLA RANA GURJEET SINGH
ਡੇਰਾ ਮੁਖੀ ਦੀ ਪੈਰੋਲ 'ਤੇ ਚੁੱਕੇ ਸਵਾਲ (ETV Bharat)
author img

By ETV Bharat Punjabi Team

Published : Jan 28, 2025, 6:53 PM IST

Updated : Jan 28, 2025, 7:02 PM IST

ਸੁਲਤਾਨਪੁਰ ਲੋਧੀ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਮੁੜ ਤੋਂ ਪੈਰੋਲ ਮਿਲ ਗਈ ਹੈ। ਇਸ ਪੈਰੋਲ ਤੋਂ ਬਾਅਦ ਸਵਾਲ ਉੱਠਣੇ ਵੀ ਸ਼ੂਰੂ ਹੋ ਗਏ ਹਨ। ਦੱਸ ਦਈਏ ਕਿ ਕਾਂਗਰਸ ਦੇ ਸੀਨੀਅਰ ਨੇਤਾ ਰਾਣਾ ਗੁਰਜੀਤ ਸਿੰਘ ਵੱਲੋਂ ਵੱਡੇ ਸਵਾਲ ਖੜ੍ਹੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਿੱਲੀ ਦੀਆਂ ਚੋਣਾਂ 'ਚ ਫਾਇਦਾ ਲੈਣ ਲਈ ਇਹ ਸਭ ਚਾਲਾਂ ਚੱਲ ਰਹੀ ਹੈ।

ਡੇਰਾ ਮੁਖੀ ਦੀ ਪੈਰੋਲ 'ਤੇ ਚੁੱਕੇ ਸਵਾਲ (ETV Bharat)

ਦੱਸ ਦਈਏ ਕਿ 7 ਸਾਲ ਬਾਅਦ ਰਾਮ ਰਹੀਮ 10 ਦਿਨ ਹਰਿਆਣਾ ਦੇ ਡੇਰਾ ਸਿਰਸਾ 'ਚ ਰਹੇਗਾ। ਜਦਕਿ 20 ਦਿਨ ਯੂਪੀ ਦੇ ਬਾਗਪਤ ਡੇਰੇ 'ਚ ਰਹੇਗਾ। ਕਾਬਲੇਜ਼ਿਕਰ ਹੈ 2024 'ਚ ਵੀ ਕਈ ਵਾਰ ਰਾਮ ਰਹੀਮ ਨੂੰ ਪੈਰੋਲ ਮਿਲ ਚੁੱਕੀ ਹੈ, ਜਦਕਿ 2025 'ਚ ਪਹਿਲੀ ਵਾਰ ਪੈਰੋਲ ਉੱਤੇ ਰਾਮ ਰਹੀਮ ਜੇਲ੍ਹ ਚੋਂ ਬਾਹਰ ਆਇਆ ਹੈ।

ਪੰਜਾਬ ਸਰਕਾਰ ਨੂੰ ਅਪੀਲ

ਤੁਹਾਨੂੰ ਦੱਸ ਦਈਏ ਕਿ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਰਾਣਾ ਗੁਰਜੀਤ ਨੇ ਕਿਹਾ ਕਿ ਪੰਜਾਬ ਦੀ ਖੇਤੀ ਅਤੇ ਕਿਸਾਨਾਂ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ। ਪਾਣੀ ਬਚਾਉਣ ਦੀ ਬਹੁਤ ਜਿਆਦਾ ਲੋੜ ਹੈ। ਇਸ ਲਈ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ। ਜਿਸ 'ਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਪਾਣੀਆਂ ਅਤੇ ਕਿਸਾਨਾਂ ਨੂੰ ਬਚਾਉਣ ਲਈ ਠੋਸ ਕਦਮ ਚੁੱਕੇ। ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਪੂਰਾ ਮੁੱਲ ਮਿਲ ਸਕੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਨੂੰ ਹੋਰ ਫਸਲਾਂ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਤਾਂ ਜੋ ਉਹ ਝੋਨੇ ਵੱਲ ਨਾ ਜਾਣ ਤਾਂ ਜੋ ਪੰਜਾਬ ਦੇ ਪਾਣੀ ਅਤੇ ਪੰਜਾਬ ਨੂੰ ਬਚਾਇਆ ਜਾ ਸਕੇ।

Last Updated : Jan 28, 2025, 7:02 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.