ਮੋਗਾ ਪੁਲਿਸ ਵੱਲੋ ਗੁੰਮ ਹੋਏ ਮੋਬਾਇਲ ਫੋਨ ਕੀਤੇ ਗਏ ਬਰਾਮਦ
🎬 Watch Now: Feature Video
ਮੋਗਾ: ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਵੱਲੋਂ ਸਮਾਜ (police recovered lost mobile phones) ਦੇ ਮਾੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਮੋਗਾ ਦੇ ਸਗੁਲਨੀਤ ਸਿੰਘ ਖੁਰਾਣਾ, IPS, ਐਸਐਸਪੀ ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਗੁਲਨੀਤ ਸਿੰਘ ਖੁਰਾਣਾ ਕੋਲ ਸਾਲ 2022 ਦੌਰਾਨ ਰੋਜਾਨਾ ਆਮ ਜਨਤਾ ਨੇ ਆਪਣੇ ਗੁੰਮ ਹੋਏ ਮੋਬਾਇਲ ਫੋਨਾਂ ਸਬੰਧੀ ਕੁੱਲ 412 ਲਿਖ਼ਤੀ ਦਰਖਾਸਤਾਂ ਦਿਤੀਆਂ ਗਈਆਂ ਸਨ। ਇਨ੍ਹਾਂ ਲਿਖਤੀ ਦਰਖਾਸਤਾਂ ਉੱਤੇ ਮੋਗਾ ਪੁਲਿਸ ਦੇ ਟੈਕਨੀਕਲ ਸੈੱਲ ਵੱਲੋ ਕਾਰਵਾਈ ਕਰਦਿਆਂ, ਇਨ੍ਹਾਂ ਮੋਬਾਇਲ ਫੋਨਾਂ (lost mobile phones) ਦੀ ਸਾਰੀ ਜਾਣਕਾਰੀ ਹਾਸਿਲ ਕੀਤੀ। ਗੁੰਮ ਹੋਏ 86 ਮੋਬਾਇਲ ਫੋਨਾਂ ਦੀ ਜਾਣਕਾਰੀ ਮਿਲਣ ਉੱਤੇ ਇਨ੍ਹਾਂ ਫੋਨਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਪੰਜਾਬ ਤੋ ਬਾਹਰ ਤੋਂ ਵਾਪਿਸ ਲਿਆਂਦੇ ਗਏ। ਮੋਗਾ ਪੁਲਿਸ ਵਲੋਂ ਇਹ ਗੁੰਮ ਹੋਏ ਮੋਬਾਇਲਾਂ ਦੇ ਅਸਲ ਵਾਰਸਾਂ ਨੂੰ ਬੁਲਾ ਕੇ ਇਹ ਮੋਬਾਇਲ ਫੋਨ ਉਨ੍ਹਾਂ ਨੂੰ ਵਾਪਿਸ ਸੌਂਪ ਦਿੱਤੇ ਗਏ ਹਨ।
Last Updated : Feb 3, 2023, 8:27 PM IST