ਸਰਕਾਰੀ ਮੁਲਾਜਮਾਂ ਦੀ ਬਜਾਏ ਮੈਡੀਕਲ ਦੀਆਂ ਵਿਦਿਆਰਥਣਾਂ ਕੱਟ ਰਹੀਆਂ ਹਸਪਤਾਲ 'ਚ ਪਰਚਿਆਂ - ਜ਼ਿੰਮੇਵਾਰ ਸਰਕਾਰੀ ਮੁਲਾਜ਼ਮ ਮੌਜੂਦ ਨਹੀ ਹੈ
🎬 Watch Now: Feature Video
ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਪਹੁੰਚੇ ਲੋਕਾਂ ਵੱਲੋਂ ਸਰਕਾਰੀ ਪ੍ਰਬੰਧਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਰਕਾਰ ਭਾਵੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਅੰਦਰੋਂ ਜ਼ਮੀਨੀ ਹਕੀਕਤ ਵਿੱਚ ਇਹ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। ਕਿਉਂਕਿ ਜਨਤਾ ਵੱਲੋਂ ਜਿਸ ਆਸ ਉੱਤੇ "ਆਪ" ਸਰਕਾਰ ਨੂੰ ਵੋਟਾਂ ਪਾਈਆਂ ਗਈਆਂ ਸੀ ਉਹ ਉੱਤੇ ਸਰਕਾਰ ਖਰੀ ਉੱਤਰਦੀ ਦਿਖਾਈ ਨਹੀਂ ਦੇ ਰਹੀ। ਇਸ ਸੰਬਧੀ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਆਏ ਲੋਕਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਪਹਿਲਾਂ ਤਾਂ ਪਰਚਿਆਂ ਕੱਟਣ ਲਈ ਕੋਈ ਜ਼ਿੰਮੇਵਾਰ ਸਰਕਾਰੀ ਮੁਲਾਜ਼ਮ ਮੌਜੂਦ ਨਹੀ ਹੈ ਅਤੇ ਪਰਚੀ ਕਾਂਉਟਰ ਉੱਤੇ ਮੈਡੀਕਲ ਦੀ ਪੜ੍ਹਾਈ ਕਰ ਰਹੀਆਂ ਵਿਦਿਆਰਥਣਾਂ ਵੱਲੋਂ ਪਰਚੀ ਕੱਟੀ ਜਾ ਰਹੀ ਹੈ। ਪਰਚੀ ਲਈ ਚਾਰ-ਚਾਰ ਲਾਈਨਾਂ ਵਿੱਚ ਲੋਕ ਇਕ-ਦੂਸਰੇ ਉੱਤੇ ਚੜ੍ਹੇ ਦਿਖਾਈ ਦਿੰਦੇ ਹਨ ਅਤੇ ਸ਼ੋਸ਼ਲ ਡਿਸਟੈਂਸਿਗ ਦੀ ਪਾਲਣਾਂ ਦੇ ਛਿੱਕੇ ਟੰਗੀ ਦਿਖਾਈ ਦੇ ਰਹੀ ਹੈ। ਜਿਸ ਸੰਬੰਧੀ ਮਰੀਜ਼ਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਮੁਸ਼ਕਿਲਾਂ ਦਾ ਹੱਲ ਕਰ ਕੇ ਜਨਤਾ ਨੂੰ ਸਹੀ ਮਾਇਨੇ ਵਿੱਚ ਸਿਹਤ ਸੇਵਾਵਾਂ ਦੇਣ ਤਾਂ ਜੋ ਲੋਕਾਂ ਦਾ ਸਰਕਾਰੀ ਹਸਪਤਾਲਾਂ ਉੱਤੇ ਵਿਸ਼ਵਾਸ਼ ਬਰਕਰਾਰ ਰਹੇ।
Last Updated : Feb 3, 2023, 8:23 PM IST