ਜਾਣੋ ਫੁੱਲਾਂ ਦੀ ਖੇਤੀ ਤੋਂ ਕਿਸਾਨ ਕਿਵੇਂ ਲੈ ਸਕਦੇ ਹਨ ਲਾਹਾ, ਕਿਹੜੇ ਫੁੱਲ ਹਨ ਬਹੁਤੇ ਫਾਇਦੇਮੰਦ - Flower farming amritsar
🎬 Watch Now: Feature Video
Published : Dec 31, 2023, 11:49 AM IST
ਕਿਸਾਨਾਂ ਵੱਲੋਂ ਰਿਵਾਇਤੀ ਖੇਤੀ ਨੂੰ ਛੱਡ ਕੇ ਹੁਣ ਵੱਖ ਵੱਖ ਫਸਲਾਂ ਦੀ ਖੇਤੀ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੰਮ੍ਰਿਤਸਰ ਦੇ ਕਿਸਾਨਾਂ ਵੱਲੋਂ ਫੁੱਲਾਂ ਦੀ ਖੇਤੀ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਲਈ ਜਦੋਂ ਈਟੀਵੀ ਭਾਰਤ ਦੀ ਟੀਮ ਅੰਮ੍ਰਿਤਸਰ ਪਹੁੰਚੀ ਤਾਂ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਨੂੰ ਕਿਸ ਤਰ੍ਹਾਂ ਕਾਮਯਾਬ ਬਣਾਇਆ ਜਾਵੇ ਇਹ ਜਾਣਿਆ ਗਿਆ। ਕਿਸਾਨ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਸਭ ਤੋਂ ਜ਼ਿਆਦਾ ਰਕਬੇ ਵਿੱਚ ਗਲੈਡੁਲਸ ਫੁੱਲ ਦੀ ਕਾਸ਼ਤ ਕਰਦੇ ਹਨ । ਇਹਨਾ ਫੁੱਲਾਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ ਇਹ ਫੁੱਲ ਜ਼ਿਆਦਾ ਰਕਮ ਵੀ ਨਹੀਂ ਖਾਦੇ ਜਿਸ ਕਾਰਨ ਕਿਸਾਨਾਂ ਲਈ ਲਾਹੇਵੰਦ ਖੇਤੀ ਹੈ। ਉਹਨਾਂ ਦੱਸਿਆ ਕਿ ਫੁੱਲਾਂ ਦੀਆਂ ਵੱਖ-ਵੱਖ ਕਿਸਮਾਂ ਤਿਆਰ ਕੀਤੀਆ ਜਾਦੀਆਂ ਹਨ ਅਤੇ ਫਿਰ ਬਜ਼ਾਰਾਂ ਵਿੱਚ ਵੇਚ ਕੇ ਬਣਦਾ ਮੁੱਲ ਵੱਟਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਪਿਛਲੇ ਤਿਮਾਹੀ ਵਿਚ ਚਿੱਟੇ ਫੁਲ ਲਗਾਏ ਸਨ ਅਤੇ ਹੁਣ ਜਾਫਰੀ ਫੁੱਲਾਂ ਦਾ ਸੀਜਨ ਹੈ ਅਤੇ ਅਗਾਂਹ ਗੈਂਦਾ ਫੁਲ ਦੀ ਪੈਦਾਵਾਰ ਹੋਣੀ ਹੈ। ਇਹ ਫੁਲ ਵਿਆਹ ਸ਼ਾਦੀਆਂ ਤੋਂ ਲੈਕੇ ਧਾਰਮਿਕ ਥਾਵਾਂ ਤੱਕ ਜਾਂਦੇ ਹਨ ਇਸ ਲਈ ਇਹਨਾਂ ਦੀ ਵਿਕਰੀ ਵਾਧੂ ਹੁੰਦੀ ਹੈ।