Employees Strike News: ਜੁਆਇੰਟ ਐਕਸ਼ਨ ਕਮੇਟੀ ਦਾ ਸਰਕਾਰ ਨੂੰ ਜਵਾਬ, ਜੋ ਕਾਰਵਾਈ ਕਰਨੀ ਕਰੋ ਅਸੀਂ ਸੰਘਰਸ਼ ਜਾਰੀ ਰੱਖਾਂਗੇ
🎬 Watch Now: Feature Video
Published : Sep 2, 2023, 4:19 PM IST
ਮਾਲ ਵਿਭਾਗ ਅਤੇ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਸੂਬੇ 'ਚ ESMA ਸਰਕਾਰ ਵਲੋਂ ਲਗਾਇਆ ਗਿਆ ਹੈ। ਇਸ 'ਚ ਜੁਆਇੰਟ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਦਾ ਕਹਿਣਾ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਵੱਡੇ ਵਾਅਦੇ ਕਰਦੀ ਸੀ ਤੇ ਹੁਣ ਉਨ੍ਹਾਂ ਵਾਅਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮੀਟਿੰਗ ਤੋਂ ਭੱਜ ਰਿਹਾ ਹੈ ਅਤੇ ਸਾਡੀਆਂ ਮੰਗਾਂ ਮੰਨਣ ਦੀ ਥਾਂ ਵਿਜੀਲੈਂਸ ਦਾ ਡਰ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਭ੍ਰਿਸ਼ਟਾਚਾਰੀ ਹੈ ਤਾਂ ਸਰਕਾਰ ਕਾਰਵਾਈ ਕਰੇ ਨਾ ਕਿ ਮੁਲਾਜ਼ਮਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਸਾਨੂੰ ਜਿੱਤਾ ਦਿਓ ਤਾਂ ਕੋਈ ਧਰਨੇ ਨਹੀਂ ਲੱਗਣ ਦੇਵਾਂਗੇ ਪਰ ਮੁਲਾਜ਼ਮ ਇੰਨ੍ਹਾਂ ਦੀ ਸਰਕਾਰ 'ਚ ਸਭ ਤੋਂ ਵੱਧ ਦੁਖੀ ਹੈ।