Amritsar News : ਸੜਕ ਹਾਦਸੇ 'ਚ ਕੌਮਾਂਤਰੀ ਪੱਧਰ ਦੇ ਫੁੱਟਬਾਲ ਸਰਤਾਜ ਸਿੰਘ ਦੀ ਹੋਈ ਮੌਤ - ਸੜਕ ਹਾਦਸੇ ਵਿੱਚ ਫੁੱਟਬਾਲ ਖਿਡਾਰੀ ਦੀ ਮੌਤ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/05-10-2023/640-480-19687869-728-19687869-1696507903842.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Oct 5, 2023, 5:57 PM IST
ਅੰਮ੍ਰਿਤਸਰ : ਥਾਣਾ ਖਲਚਿਆ ਅਧੀਨ ਆਉਂਦੇ ਇਲਾਕੇ 'ਚ ਸੜਕ ਹਾਦਸੇ ਵਿੱਚ ਫੁੱਟਬਾਲ ਖਿਡਾਰੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਇੱਕ ਤੇਜ ਰਫਤਾਰ ਹੋਂਡਾ ਸਿਟੀ ਕਾਰ ਨੇ ਨਾਮੀ ਖਿਡਾਰੀ ਸਰਤਾਜ ਸਿੰਘ ਨੂੰ ਕੁਚਲ ਦਿੱਤਾ। ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿੰਡ ਭੋਰਸੀ ਦੇ 'ਚ ਇਸ ਦਰਦਨਾਕ ਹਾਦਸੇ ਦੇ ਚਲਦੇ ਸ਼ੌਕ ਦਾ ਮਾਹੋਲ ਹੈ। ਫਿਲਹਾਲ ਪੁਲਿਸ ਥਾਣਾ ਖਲਚਿਆ ਵੱਲੋਂ ਮੌਕੇ 'ਤੇ ਪਹੁੰਚ ਕਾਰ ਸਵਾਰ ਨੂੰ ਕਾਬੂ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬਧੀ ਗਲਬਾਤ ਕਰਦਿਆਂ ਪਿੰਡ ਵਾਸੀ ਨੇ ਕਿਹਾ ਕਿ ਇਸ ਘਟਨਾ ਦੇ ਚਲਦੇ ਪਿੰਡ ਵਿਚ ਸ਼ੌਕ ਦੀ ਲਹਿਰ ਹੈ। ਪਹਿਲਾਂ ਵੀ ਇਸ ਪਰਿਵਾਰ ਦੇ ਤਿੰਨ ਮੈਬਰਾਂ ਦੀ ਮੌਤ ਹੋ ਚੁਕੀ ਹੈ ਅਤੇ ਹੁਣ ਨਾਮੀ ਕਬੱਡੀ ਖਿਡਾਰੀ ਜੋ ਕਿ ਮੰਡੀ 'ਚ ਆਪਣੇ ਭਰਾ ਨੂੰ ਮੋਟਰਸਾਇਕਲ 'ਤੇ ਸਵਾਰ ਹੋ ਕੇ ਰੋਟੀ ਦੇਣ ਜਾ ਰਿਹਾ ਸੀ। ਜਿਥੇ ਘਟਨਾ 'ਚ ਉਸਦੀ ਮੌਤ ਹੌਣ ਕਾਰਨ ਪਰਿਵਾਰ ਉਪਰ ਦੁਖਾਂ ਦਾ ਪਹਾੜ ਟੁੱਟਿਆ ਹੈ।