ਔਰਤ ਨੇ ਬੱਚੇ ਸਮੇਤ ਨਹਿਰ ਵਿਚ ਮਾਰੀ ਛਾਲ, ਬੱਚਾ ਸੁਰੱਖਿਅਤ, ਕੱਢਣ ਗਿਆ ਵਿਅਕਤੀ ਔਰਤ ਨਾਲ ਨਹਿਰ ਵਿਚ ਰੁੜਿਆ - ਸ੍ਰੀ ਮੁਕਤਸਰ ਸਾਹਿਬ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪਿੰਡ ਭੁੱਲਰ ਵਿਚੋਂ ਗੁਜ਼ਰਦੀ ਸਰਹਿੰਦ ਫੀਡਰ ਨਹਿਰ (Sirhind Feeder Canal of Sri Muktsar Sahib) ਵਿਚ ਇਕ ਔਰਤ ਵੱਲੋ ਆਪਣੇ ਬੱਚੇ ਸਮੇਤ ਨਹਿਰ ਵਿਚ ਛਾਲ (Sri Muktsar Sahib a woman jumped into the canal) ਮਾਰ ਦਿੱਤੀ। ਜਿਸ ਤੋਂ ਬਾਅਦ ਨਹਿਰ ਵਿਚੋਂ ਔਰਤ ਅਤੇ ਬੱਚੇ ਨੂੰ ਬਚਾਉਣ ਲਈ ਨਹਿਰ ਦੇ ਨਜ਼ਦੀਕ ਕੰਮ ਕਰ ਰਹੇ 2 ਵਿਅਕਤੀਆਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਇਕ ਵਿਅਕਤੀ ਵੱਲੋਂ ਬੱਚੇ ਨੂੰ ਠੀਕ-ਠਾਕ ਬਾਹਰ ਕੱਢ ਲਿਆ ਅਤੇ ਦੂਸਰਾ ਵਿਅਕਤੀ ਜੋ ਔਰਤ ਨੂੰ ਬਚਾ ਰਿਹਾ ਸੀ ਤਾਂ ਉਹ ਵਿਅਕਤੀ ਵੀ ਨਾਲ ਹੀ ਨਹਿਰ ਵਿਚ ਰੁੜ ਗਿਆ।
Last Updated : Feb 3, 2023, 8:34 PM IST