ਦਾਸਤਾਨ-ਏ-ਸਰਹਿੰਦ ਐਨੀਮੇਸ਼ਨ ਫਿਲਮ ਸਿਨੇਮਾ ਘਰਾਂ ਵਿੱਚ ਨਾ ਚਲਾਉਣ ਦੀ ਅਪੀਲ - ਮੀਰੀ ਪੀਰੀ ਸੇਵਾ ਦਲ
🎬 Watch Now: Feature Video
ਰੋਪੜ ਦੀਆਂ ਸਮੂਹ ਸਿੱਖ ਸੰਗਤ ਤੇ ਨੌਜਵਾਨਾਂ ਵਲੋਂ "ਦਾਸਤਾਨ ਏ ਸਰਹਿੰਦ" ਨਾਮੀ ਐਨੀਮੇਸ਼ਨ ਫਿਲਮ ਨੂੰ ਰੋਕਣ ਸਬੰਧੀ ਇੱਕਠ ਕੀਤਾ ਗਿਆ ਜਿਸ ਵਿੱਚ ਕਿਸਾਨ ਜਥੇਬੰਦੀਆਂ ਅਤੇ ਕਈ ਨੌਜਵਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਵਿੱਚ ਮੀਰੀ ਪੀਰੀ ਸੇਵਾ ਦਲ ਦੇ ਸੇਵਾਦਾਰ ਭਾਈ ਸੁਖਜਿੰਦਰ ਸਿੰਘ ਅਤੇ ਜਗਮਨਦੀਪ ਸਿੰਘ ਪੜੀ ਨੇ ਕਿਹਾ ਕਿ ਅੱਜ ਵੱਖ ਵੱਖ ਫਿਲਮ ਨਿਰਮਾਤਾ ਵਲੋਂ ਸਿੱਖ ਪ੍ਰਚਾਰ ਦੇ ਨਾਮ ਦੇ ਉੱਤੇ ਸਿੱਖ ਮਰਿਆਦਾ ਦੇ ਉਲਟ ਜਾ ਕੇ ਐਨੀਮੇਸ਼ਨ ਫਿਲਮਾਂ ਬਣਾਈਆਂ ਜਾ ਰਹੀਆਂ ਹਨ। ਇਨ੍ਹਾਂ ਫਿਲਮਾਂ ਵਿੱਚ ਸਿੱਖ ਗੁਰੂਆਂ ਅਤੇ ਸਾਹਿਬਜ਼ਾਦਿਆਂ ਦੇ ਚਿੱਤਰ ਬਣਾਏ ਗਏ ਹਨ ਜੋ ਕਿ ਸਿੱਖ ਸਿਧਾਂਤਾ ਦੇ ਖਿਲਾਫ ਹਨ। ਸਿੱਖਾਂ ਵਿੱਚ ਸਿਰਫ ਕਥਾ ਕਵਿਸ਼ਰੀ ਜਾਂ ਢਾਡੀ ਜੱਥਿਆਂ ਰਾਹੀਂ ਪ੍ਰਚਾਰ ਕਰਨ ਦੀ ਰਵਾਇਤ ਹੈ। ਇਸ ਲਈ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਰੋਕਣ ਲਈ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸ ਮੌਕੇ ਇੱਕਠੇ ਹੋ ਕੇ ਪ੍ਰਸ਼ਾਸ਼ਨ ਅਤੇ ਸਿਨੇਮਾ ਮਾਲਕਾਂ ਨੂੰ ਮਾਰਚ ਕਰਦੇ ਹੋਏ ਫਿਲਮ ਨਾ ਚਲਾਉਣਾ ਲਈ ਮੰਗ ਪੱਤਰ ਦਿੱਤਾ ਗਿਆ ਅਤੇ ਸਿਨਮੇ ਮਾਲਕਾਂ ਵਲੋਂ ਵੀ ਵਿਸ਼ਵਾਸ਼ ਦਵਾਇਆ ਗਿਆ ਕਿ ਉਹ ਆਪਣੇ ਸਿਨੇਮਾ ਘਰਾਂ ਵਿੱਚ ਐਨੀਮੇਸ਼ਨ ਫਿਲਮ ਨਹੀਂ ਚਲਾਉਣਗੇ।
Last Updated : Feb 3, 2023, 8:33 PM IST