ਪੰਜਾਬ ਦਾ ਪੈਸਾ ਦੂਜੇ ਸੂਬਿਆਂ ਵਿੱਚ ਕੀਤਾ ਜਾ ਰਿਹਾ ਬਰਬਾਦ- ਸਾਬਕਾ ਕੇਂਦਰੀ ਮੰਤਰੀ - Harsimrat Kaur Badal in bathinda
🎬 Watch Now: Feature Video
ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਵਿਖੇ ਪਹੁੰਚੇ। ਬਠਿੰਡਾ ਵਿਖੇ ਪਹੁੰਚੇ ਹਰਸਿਮਰਤ ਕੌਰ ਬਾਦਲ ਨੇ ਆਪਣੇ ਐਮਪੀ ਫੰਡ ਵਿੱਚੋਂ ਬਠਿੰਡਾ ਦੇ ਬਾਰ ਐਸੋਸੀਏਸ਼ਨ ਨੂੰ 50,0000 ਰੁਪਏ ਦੀ ਗ੍ਰਾਂਟ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਉੱਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਖਰਾਬ ਹੋਈ ਪਈ ਹੈ ਅਤੇ ਸੀਐੱਮ ਭਗਵੰਤ ਮਾਨ ਗੁਜਰਾਤ ਚੋਣ ਵਿੱਛ ਰੁਝੇ ਹੋਏ ਹਨ।ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਪੈਸਾ ਬਿਨ੍ਹਾਂ ਮਤਲਬ ਦੂਜੇ ਸੂਬਿਆਂ ਵਿੱਚ ਬਰਬਾਦ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਐਸਜੀਪੀਸੀ ਪ੍ਰਧਾਨ ਦੀ ਚੋਣ ਹੋਈ। ਇਸ ਦੌਰਾਨ ਕੁਝ ਗਲਤ ਤਾਕਤਾਂ ਐਸਜੀਪੀਸੀ ਉੱਤੇ ਵੀ ਆਪਣਾ ਕਬਜਾ ਕਰਨਾ ਚਾਹੁੰਦੀਆਂ ਹਨ ਪਰ ਅਜਿਹਾ ਕੁਝ ਨਹੀਂ ਹੋਵੇਗਾ। ਬੀਬੀ ਜਾਗੀਰ ਕੌਰ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ ਜਿਸਦੇ ਚੱਲਦੇ ਉਨ੍ਹਾਂ ਨੂੰ ਆਪਣੀ ਘਰ ਵਾਪਸੀ ਕਰਨੀ ਚਾਹੀਦੀ ਹੈ।
Last Updated : Feb 3, 2023, 8:31 PM IST