ਗੁਲਮਰਗ ਪ੍ਰਸ਼ਾਸਨ ਨੇ ਬਰਫ਼ ’ਚ ਫਸੇ ਸੈਲਾਨੀਆਂ ਨੂੰ ਕੱਢਿਆ ਬਾਹਰ, 200 ਦੇ ਕਰੀਬ ਫਸੇ ਸਨ ਲੋਕ - 200 ਦੇ ਕਰੀਬ ਫਸੇ ਸਨ ਲੋਕ
🎬 Watch Now: Feature Video
Published : Dec 18, 2023, 12:22 PM IST
ਗੁਲਮਰਗ: ਜੰਮੂ-ਕਸ਼ਮੀਰ ਦੇ ਗੁਲਮਰਗ ਵਿੱਚ ਹੋਈ ਬਰਫ਼ਬਾਰੀ ਕਾਰਨ ਕਾਫੀ ਸੈਲਾਨੀ ਫਸ ਗਏ ਹਨ। ਸਰਕਾਰ ਨੇ ਅੱਜ ਅਚਾਨਕ ਬਰਫ਼ਬਾਰੀ ਤੋਂ ਬਾਅਦ ਫਸੇ ਵਾਹਨਾਂ ਨੂੰ ਹਟਾਉਣ ਵਿੱਚ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਕੀਤੀ। ਇਸ ਮੌਕੇ ਗੁਲਮਰਗ ਡਿਵੈਲਪਮੈਂਟ ਅਥਾਰਟੀ ਦੇ ਸੀਈਓ ਵਸੀਮ ਰਾਜਾ ਦਾ ਕਹਿਣਾ ਹੈ ਕਿ ਮੌਸਮ ਦੀ ਭਵਿੱਖਬਾਣੀ ਵਿੱਚ ਇਹ ਨਹੀਂ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਦੀ ਬਰਫਬਾਰੀ ਹੋਵੇਗੀ ਤੇ ਮੌਸਮ ਦੇ ਮੱਦੇਨਜ਼ਰ ਬਹੁਤ ਸਾਰੇ ਲੋਕ ਇੱਥੇ ਆਏ ਸਨ, ਜਿਸ ਕਾਰਨ ਕਾਫੀ ਸਾਰੇ ਵਾਹਨ ਅਤੇ ਸੈਲਾਨੀ ਜਿਆਦਾ ਬਰਫ਼ਬਾਰੀ ਹੋਣ ਕਾਰਨ ਇੱਥੇ ਫਸੇ ਹੋਏ ਸਨ। ਅੱਜ ਅਸੀਂ ਇਹਨਾਂ ਦੀ ਮਦਦ ਕਰ ਇਹਨਾਂ ਨੂੰ ਬਾਹਰ ਕੱਢਿਆ ਹੈ ਤੇ ਹੋਟਲਾਂ ਵਿੱਚ ਸੈਲਾਨੀਆਂ ਦੇ ਰੁਕਣ ਦਾ ਪ੍ਰਬੰਧ ਵੀ ਕੀਤਾ ਹੈ।