ਭਾਈ ਮਰਦਾਨਾ ਜੀ ਦੇ ਅਕਾਲ ਚਲਾਨਾ ਦਿਵਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਜੀਵਨ 'ਤੇ ਪਾਇਆ ਚਾਨਣਾ - sikhism
🎬 Watch Now: Feature Video
Published : Nov 28, 2023, 11:43 AM IST
ਬਠਿੰਡਾ: ਭਾਈ ਮਰਦਾਨਾ ਜੀ ਦਾ ਅੱਜ ਅਕਾਲ ਚਲਾਨਾ ਦਿਵਸ ਹੈ। ਭਾਈ ਮਰਦਾਨਾ ਜੀ ਨੂੰ ਯਾਦ ਕਰਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਜੀਵਨ ਉਤੇ ਚਾਨਣਾ ਪਾਇਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਮਰਦਾਨਾ ਜੀ ਨੂੰ ਵੱਡੇ ਭਾਗਾਂ ਵਾਲਾ ਦੱਸਦਿਆਂ ਕਿਹਾ ਕਿ ਭਾਈ ਮਰਦਾਨਾ ਜੀ ਇਨੇਂ ਭਾਗਾਂ ਵਾਲੇ ਸਨ, ਕਿ ਉਹਨਾਂ ਨੇ ਕਈ ਦਹਾਕੇ ਗੁਰੂ ਸਾਹਿਬ ਨਾਲ ਬਿਤਾਏ। ਭਾਈ ਮਰਦਾਨਾ ਜੀ ਇੱਕਲੌਤੇ ਸ਼ਖ਼ਸੀਅਤ ਸਨ ਜਿਨ੍ਹਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿੱਚ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਈ ਜਗ੍ਹਾ ਉੱਤੇ ਇਤਿਹਾਸਕਾਰਾਂ ਨੇ ਭਾਈ ਮਰਦਾਨਾ ਜੀ ਨੂੰ ਮਜਾਕ ਦਾ ਪਾਤਰ ਵੀ ਬਣਾਇਆ ਹੈ, ਪਰ ਉਹ ਮਜਾਕ ਦੇ ਪਾਤਰ ਨਹੀਂ ਸਨ, ਸਗੋਂ ਉਹ ਬ੍ਰਹਮ ਗਿਆਨੀ ਪੁਰਖ ਸਨ। ਜਥੇਦਾਰ ਨੇ ਦੱਸਿਆ ਕਿ ਕੁਰਮ ਸ਼ਹਿਰ ਦੇ ਬਾਹਰ-ਬਾਹਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਭਾਈ ਮਰਦਾਨਾ ਜੀ ਨੇ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ ਸੀ।