Flower Pot Stolen : ਇਹ ਵੀਡੀਓ ਵੇਖ ਤੁਸੀਂ ਵੀ ਕਹੋਗੇ, ਓ ਹੋ ਆ ਕੀ ਚੋਰੀ ਕੀਤਾ ! - ਕਾਰ ਚੋਂ ਕੈਸ਼
🎬 Watch Now: Feature Video
Published : Oct 4, 2023, 12:03 PM IST
ਸੋਨੇ-ਚਾਂਦੀ ਦੇ ਗਹਿਣਿਆਂ, ਨਕਦੀ, ਐਕਟਿਨਾ, ਕਾਰ ਚੋਂ ਕੈਸ਼ ਆਦਿ ਵਰਗੀਆਂ ਕਈ ਚੋਰੀ ਦੀਆਂ ਘਟਨਾਵਾਂ ਤੁਸੀਂ ਸੁਣੀਆਂ ਤੇ ਵੇਖੀਆਂ ਹੋਣਗੀਆਂ। ਪਰ, ਇਹ ਜੋ ਸਕ੍ਰੀਨ ਉੱਤੇ ਸੀਸੀਟੀਵੀ ਫੁਟੇਜ ਦੇਖ ਰਹੇ ਹੋ, ਉਸ ਵਿੱਚ ਸਖ਼ਸ਼ ਘਰ ਦੇ ਬਾਹਰ ਪਿਆ ਗਮਲਾ ਹੀ ਚੋਰੀ ਕਰ ਕੇ ਲੈ ਗਿਆ ਜਿਸ ਨੂੰ ਵੇਖ ਕੇ ਹਾਸਾ ਤਾਂ ਆਇਆ ਹੀ, ਨਾਲ ਹੀ ਹੈਰਾਨੀ ਵੀ ਹੋ ਰਹੀ ਹੈ। ਮਾਮਲਾ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਨਗਰ ਦਾ ਹੈ, ਜਿੱਥੇ ਇੱਕ ਸਕੂਟਰੀ ਸਵਾਰ ਵਿਅਕਤੀ ਇੱਕ ਘਰ ਦੇ ਬਾਹਰ ਪਏ ਗਮਲੇ ਨੂੰ ਚੁੱਕ ਕੇ ਆਪਣੀ ਸਕੂਟਰੀ ਉੱਤੇ ਰੱਖ ਕੇ ਉੱਥੋਂ ਫ਼ਰਾਰ ਹੋ (Flower Pot Stolen CCTV Video) ਜਾਂਦਾ ਹੈ। ਪਰ, ਉਸ ਸਕੂਟਰੀ ਸਵਾਰ ਚੋਰ ਨੂੰ ਇਹ ਗੱਲ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਜਿਸ ਜਗ੍ਹਾ ਉਹ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਹੈ, ਉਸ ਘਰ ਦੇ ਬਾਹਰ ਸੀਸੀਟੀਵੀ ਕੈਮਰਾ ਲੱਗੇ ਹੋਏ ਹਨ ਅਤੇ ਇਹ ਸਾਰੀ ਘਟਨਾ ਉਨ੍ਹਾਂ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ।