ਅਫ਼ਸਰਾਂ ਤੋਂ ਪ੍ਰੇਸ਼ਾਨ ਹੋਏ ਸ਼ੈੱਲਰ ਮਾਲਕਾਂ ਨੇ ਸੁਣਾਏ ਦੁੱਖੜੇ
🎬 Watch Now: Feature Video
ਫਿਰੋਜ਼ਪੁਰ ਵਿਖੇ ਜ਼ੀਰਾ ਸ਼ੈਲਰ ਮਾਲਕਾਂ ਵੱਲੋਂ ਅਫ਼ਸਰਾਂ ਵੱਲੋਂ ਆਉਣ ਵਾਲੀਆਂ ਆਪਣੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਪੱਤਰਕਾਰਾਂ ਨਾਲ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਆਪਣੀਆਂ ਪ੍ਰੇਸ਼ਾਨੀਆਂ ਦੱਸੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡਾ ਜ਼ਿਲ੍ਹਾ ਫ਼ਿਰੋਜ਼ਪੁਰ ਪੈਂਦਾ ਹੈ ਤੇ ਜ਼ੀਰਾ ਸਾਡਾ ਸੈਂਟਰ ਹੈ। ਉਨ੍ਹਾਂ ਦੱਸਿਆ ਕਿ ਡੀਐੱਸਐੱਫ ਤੇ ਉਨ੍ਹਾਂ ਦੇ ਨਾਲ ਬਣੀ ਪੰਜ ਮੈਂਬਰੀ ਕਮੇਟੀ ਜੋ ਕਿ ਸਾਡਾ ਬਣਦਾ ਝੋਨਾ ਸਾਨੂੰ ਨਾਂ ਦੇ ਕੇ ਆਪਣੇ ਹਿੱਤ ਲਈ ਇਨ੍ਹਾਂ ਮੰਡੀਆਂ ਨੂੰ ਆਰਓ ਵਿੱਚ ਪਾ ਕੇ ਹੋਰ ਜ਼ਿਲ੍ਹਿਆਂ ਵਿੱਚ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਸਾਡਾ ਨੁਕਸਾਨ ਹੁੰਦਾ ਹੈ, ਉੱਥੇ ਪੰਜਾਬ ਸਰਕਾਰ ਦਾ ਵਿੱਤੀ ਨੁਕਸਾਨ ਵੀ ਹੁੰਦਾ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜੋ ਕਰੱਪਸ਼ਨ ਘਟਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਉਹ ਏਜੰਸੀਆਂ ਦੇ ਇੰਸਪੈਕਟਰ ਸਾਡੇ ਕੋਲੋਂ ਆਰਓ ਮੰਡੀਆਂ ਦਾ ਝੋਨਾ ਲੈਣ ਲਈ ਦੱਸ ਰੁਪਏ ਪ੍ਰਤੀ ਕੁਇੰਟਲ ਦੀ ਡਿਮਾਂਡ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਝੋਨਾ ਘੱਟਣ ਨਾਲ ਸਾਡਾ ਸੀਜ਼ਨ ਜਿਥੇ ਛੋਟਾ ਹੋ ਜਾਵੇਗਾ ਉਥੇ ਲੇਬਰ ਵੀ ਬੇਰੋਜ਼ਗਾਰ ਹੋ ਜਾਵੇਗੀ। ਉਨ੍ਹਾਂ ਨੇ ਸਰਕਾਰ ਅੱਗੇ ਮੰਗ ਕੀਤੀ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਤੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।
Last Updated : Feb 3, 2023, 8:29 PM IST