Tarn Taran: ਸੈਂਕੜੇ ਦਿਵਿਆਂਗਾਂ ਨੇ ਕੈਬਨਿਟ ਮੰਤਰੀ ਬਲਜੀਤ ਕੌਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ - ਅਪਾਹਜ ਵਿਅਕਤੀਆਂ ਨੇ ਰੋਸ ਪ੍ਰਦਰਸ਼ਨ ਕੀਤਾ
🎬 Watch Now: Feature Video
Published : Nov 23, 2023, 4:31 PM IST
ਤਰਨ ਤਾਰਨ: ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਸੱਦੇ 'ਤੇ ਅੱਜ ਸੈਂਕੜੇ ਦਿਵਿਆਂਗ ਲੋਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕਰਦੇ ਹੋਏ ਜਮ ਕੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਪੰਜਾਬ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਦੀ ਸਮਾਜਿਕ ਸੁਰੱਖਿਆ ਮੰਤਰੀ ਬਲਜੀਤ ਕੌਰ ਨੇ ਦਿਵਿਆਂਗਾਂ ਨੂੰ ਪੰਜਾਬ ਵਿੱਚ ਟੋਲ ਪਲਾਜਾ ਮਾਫ ਕਰਨ ਦੀ ਗੱਲ ਕਹੀ ਹੈ। ਜਦ ਕਿ ਪੰਜਾਬ ਦੀ ਇਸ ਕੈਬਿਨੇਟ ਮੰਤਰੀ ਨੂੰ ਇਹ ਨਹੀਂ ਪਤਾ ਕਿ ਕੇਂਦਰ ਸਰਕਾਰ ਵੱਲੋਂ ਪੂਰੇ ਭਾਰਤ ਵਿੱਚ ਦਿਵਿਆਂਗਾਂ ਨੂੰ ਟੋਲ ਪਲਾਜਾ ਮਾਫ ਹੈ। ਉਹਨਾਂ ਕਿਹਾ ਕਿ ਯੂ ਆਈਡੀ ਕਾਰਡਧਾਰਕ ਹਰ ਦਿਵਿਆਂਗ ਨੂੰ ਕੇਂਦਰ ਸਰਕਾਰ ਵੱਲੋਂ ਭਾਰਤ ਦੇ ਹਰ ਟੋਲ ਪਲਾਜਾ 'ਤੇ ਛੂਟ ਮਿਲੀ ਹੋਈ ਹੈ। ਜਦਕਿ ਹੁਣ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਦਿਵਿਆਂਗਾ ਨੂੰ ਦਿੱਤੀ ਗਈ ਸਹੂਲਤ ਨੂੰ ਆਪਣੇ ਵੱਲੋਂ ਦਿੱਤਾ ਗਿਆ ਤੋਹਫਾ ਦੱਸ ਕੇ ਵਾਹ ਵਾਹੀ ਲੁੱਟੀ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿਵਿਆਂਗਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਤਿੰਨ ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅਤੇ ਪੰਜਾਬ ਦੀਆਂ ਸੜਕਾਂ ਜਾਮ ਕਰਨ ਤੇ ਮਜਬੂਰ ਹੋਣਗੇ।