ਦਿਵਾਲੀ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਮਠਿਆਈ ਵਾਲੀਆਂ ਦੁਕਾਨਾਂ ਦੀ ਚੈਕਿੰਗ
🎬 Watch Now: Feature Video
ਫ਼ਰੀਦਕੋਟ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਫਰੀਦਕੋਟ ਦੀ ਟੀਮ ਵੱਲੋਂ ਗਈ ਮਠਿਆਈ ਵਾਲੀਆਂ ਦੁਕਾਨਾਂ 'ਤੇ ਚੈਕਿੰਗ ਚੈਕਿੰਗ ਕਰਦੇ ਹੋਏ ਸੈਂਪਲ ਭਰੇ ਗਏ ਹਨ। ਸਹਾਇਕ ਕਮਿਸ਼ਨਰ ਜੋਸ਼ੀ ਤੋਂ ਮੀਡੀਆ ਵੱਲੋਂ ਪੁੱਛੇ ਸਵਾਲ ਕਿ ਸਿਰਫ਼ ਦਿਵਾਲੀ ਵਾਲੇ ਦਿਨਾਂ ਵਿੱਚ ਹੀ ਮਹਿਕਮਾ ਕਿਉਂ ਸਰਗਰਮ ਹੁੰਦਾ ਹੈ। ਉਸ ਤੋਂ ਪਹਿਲਾ ਕਿਉਂ ਨਹੀਂ ਤਾਂ ਉਨ੍ਹਾਂ ਵੱਲੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ। ਸਿਹਤ ਵਿਭਾਗ ਦੀ ਇੰਸਪੈਕਟਰ ਗਗਨਦੀਪ ਕੌਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਨ ਤੋਂ ਕੰਨੀ ਕਤਰਾਉਂਦੇ ਹੋਏ ਨਜ਼ਰ ਆਏ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਫ਼ਰੀਦਕੋਟ ਦੀ ਟੀਮ ਵੱਲੋਂ ਇਹ ਕੋਈ ਪਹਿਲੀ ਵਾਰ ਚੈਕਿੰਗ ਨਹੀਂ ਕੀਤੀ ਜਾ ਰਹੀ ਸਿਰਫ਼ ਖ਼ਾਨਾਪੂਰਤੀ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਜਦੋਂ ਜ਼ਿਲ੍ਹੇ ਵਿੱਚ ਕਿੰਨੀਆਂ ਦੁੱਧ, ਘਿਓ, ਪਨੀਰ ਦੀਆਂ ਡੇਅਰੀਆ, ਮਠਿਆਈਆਂ ਆਦਿ ਦੀਆਂ ਦੁਕਾਨਾਂ ਹਨ ,ਤੇ ਕਿੰਨੇ ਕਿ ਸੈਂਪਲ ਭਰੇ ਗਏ ਹਨ ਇਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ।
Last Updated : Feb 3, 2023, 8:29 PM IST