ਬੱਸ ਦੀ ਟਰਾਲੇ ਦੇ ਨਾਲ ਟੱਕਰ, ਸਵਾਰੀਆਂ ਜ਼ਖਮੀ - Mansa News
🎬 Watch Now: Feature Video
Published : Jan 12, 2024, 5:18 PM IST
Bus Accident In Mansa : ਮਾਨਸਾ ਵਿਖੇ ਜ਼ਿਲ੍ਹੇ ਦੇ ਕਸਬਾ ਸਰਦੂਲਗੜ੍ਹ ਵਿੱਚ ਸਵੇਰ ਦੇ ਸਮੇਂ ਕੋਹਰੇ ਦੇ ਕਾਰਨ ਬਠਿੰਡਾ ਤੋਂ ਸਰਦੂਲਗੜ੍ਹ ਆ ਰਹੀ ਬੱਸ ਦੀ ਟਰਾਲੇ ਨਾਲ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਤੋਂ ਸਰਦੂਲਗੜ੍ਹ ਆ ਰਹੀ ਬੱਸ ਦੀ ਟਰਾਲੇ ਦੇ ਨਾਲ ਟੱਕਰ ਹੋ ਗਈ ਅਤੇ ਫਰੈਂਡਸ ਕੰਪਨੀ ਦੀ ਬੱਸ ਦੀ ਟਰਾਲੇ ਨਾਲ ਟੱਕਰ ਹੋਣ ਤੋਂ ਬਾਅਦ ਭਿਆਨਕ ਹਾਦਸਾ ਹੋ ਗਿਆ ਜਿਸ ਵਿੱਚ ਬੱਸ ਦੇ ਪਰਖੱਚੇ ਉੱਡ ਗਏ ਅਤੇ ਇਸ ਵਿੱਚ ਸਵਾਰ 9 ਦੇ ਕਰੀਬ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਟੱਕਰ ਵਿੱਚ ਬੱਸ 'ਚ ਸਵਾਰ ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਸਰਦੂਲਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।