ਕਿਸਾਨਾਂ ਨੇ ਬਿਜਲੀ ਅਧਿਕਾਰੀਆਂ ਨੂੰ ਕੀਤਾ ਨਜ਼ਰਬੰਦ ਟਰਾਂਸਫਾਰਮ ਨੂੰ ਲੈਕੇ ਛਿੜਿਆ ਵਿਵਾਦ - ਅਧਿਕਾਰੀਆਂ ਨੂੰ ਕਿਸਾਨਾਂ ਨੇ ਨਜ਼ਰਬੰਦ ਕਰ ਲਿਆ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16879317-461-16879317-1667991495007.jpg)
ਪਟਿਆਲਾ ਦੇ ਸੋਲਰ ਵਿਖੇ ਕਿਸਾਨਾਂ ਵੱਲੋਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਲ 2016 ਵਿੱਚ ਬਿਜਲੀ ਮਹਿਕਮੇ ਦੀ ਮਨਜ਼ੂਰੀ ਨਾਲ 2 ਲੱਖ ਰੁਪਏ ਖਰਚ ਕਰਕੇ ਟਰਾਂਸਫਾਰਮਰ ਲਗਵਾਇਆ ਸੀ, ਪਰ ਹੁਣ ਬਿਜਲੀ ਅਧਿਕਾਰੀ ਇਸ ਟਰਾਂਸਫਰਮਰ ਨੂੰ ਗੈਰ ਕਾਨੂੰਨੀ ਦੱਸ ਕੇ ਹਟਾਉਣ ਲਈ ਕਹਿ ਰਹੇ ਹਨ। ਦੂਜੇ ਪਾਸੇ ਟਰਾਂਸਫਾਰਮਰ ਲਾਹੁਣ ਲਈ ਆਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਨਜ਼ਰਬੰਦ (The officials were detained by the farmers) ਕਰ ਲਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਟਰਾਂਸਫਾਰਮਰ ਵਾਪਿਸ ਨਹੀਂ ਲਗਾਇਆ ਜਾਂਦਾ ਉਦੋਂ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।
Last Updated : Feb 3, 2023, 8:31 PM IST