ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਮਾਮਲੇ ਵਿਚ ਇਕ ਹੋਰ ਗ੍ਰਿਫਤਾਰ - patiala news update
🎬 Watch Now: Feature Video
ਨਾਇਬ ਤਹਿਸੀਲਦਾਰ ਭਰਤੀ ਘੁਟਾਲੇ 'ਚ 1 ਹੋਰ ਗ੍ਰਿਫ਼ਤਾਰੀਪਟਿਆਲਾ ਪੁਲਿਸ ਵੱਲੋਂ ਹੁਣ ਤੀਜਾ ਰੈਂਕ ਹਾਸਲ ਕਰਨ ਵਾਲਾ ਉਮੀਦਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੂਨਕ ਨੇੜਲੇ ਪਿੰਡ ਧੂੜੀਆ ਦੇ ਬਲਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਾਇਬ ਤਹਿਸੀਲਦਾਰ ਪ੍ਰੀਖਿਆ 'ਚ ਨਕਲ ਹੋਈ ਸੀ। ਹੁਣ ਬਲਦੀਪ ਪੁਲਿਸ ਕੋਲ 2 ਦਿਨਾਂ ਦੀ ਰਿਮਾਂਡ 'ਤੇ ਹੈ। ਪੁਲਿਸ ਹੁਣ ਤੱਕ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਹਾਈਟੈੱਕ ਤਰੀਕੇ ਨਾਲ ਕਰਵਾਈ ਗਈ ਸੀ ਨਕਲ ਉਮੀਦਵਾਰਾਂ ਤੋਂ 22-22 ਲੱਖ ਰੁਪਏ ਲੈਣ ਦਾ ਇਲਜ਼ਾਮ ਹੈ। ਗ੍ਰਿਫਤਾਰ ਕੀਤਾ ਗਿਆ ਵਿਅਕਤੀ ਸੰਗਰੂਰ ਦਾ ਰਹਿਣ ਵਾਲਾ ਹੈ।
Last Updated : Feb 3, 2023, 8:33 PM IST