ਸਰਪੰਚ ਨੇ ਕੀਤੀ ਖੁਦਕੁਸ਼ੀ ਮਗਰੋਂ ਪਿੰਡ ਵਾਸੀਆਂ ਨੇ ਕੀਤਾ ਰੋਡ ਜਾਮ - ਸਰਪੰਚ ਨੇ ਦੁਖੀ ਹੋਕੇ ਖੁਦਕੁਸ਼ੀ ਕਰ ਲਈ
🎬 Watch Now: Feature Video
ਪਟਿਆਲਾ ਸੰਗਰੂਰ ਰੋਡ ਉੱਤੇ ਪਿੰਡ ਕੈਦੂਪੁਰ ਦੇ ਲੋਕਾਂ ਨੇ ਸਰਪੰਚ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਮ੍ਰਿਤਕ ਦੇਹ ਨਾ ਮਿਲਣ ਦਾ ਇਲਜ਼ਾਮ ਲਗਾਉਂਦਿਆਂ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ। ਪਿੰਡ ਦੇ ਨੰਬਰਦਾਰ ਦਾ ਕਹਿਣਾ ਹੈ ਕਿ ਮ੍ਰਿਤਕ ਸਰਪੰਚ ਨੂੰ ਕੁੱਝ ਅਧਿਕਾਰੀਆਂ ਵੱਲੋਂ ਵਿਜੀਲੈਂਸ (Blackmail due to the fear of vigilance) ਦਾ ਖੌਫ ਪਾਕੇ ਬਲੈਕਮੇਲ ਕੀਤਾ ਗਿਆ ਜਿਸ ਕਾਰਣ ਸਰਪੰਚ ਨੇ ਦੁਖੀ ਹੋਕੇ (The sarpanch committed suicide in grief) ਖੁਦਕੁਸ਼ੀ ਕਰ ਲਈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਪੁਲਿਸ ਸਾਰੀ ਕਾਰਵਾਈ ਕਰਨ ਦੇ ਬਾਵਜੂਦ ਵੀ ਲਾਸ਼ ਵਾਰਿਸਾਂ ਨੂੰ ਨਹੀਂ ਸੌਂਪ ਰਹੀ ਜਿਸ ਕਰਕੇ ਮਾਮਲਾ ਹੋਰ ਵੀ ਉਲਝਦਾ ਜਾ ਰਿਹਾ ਹੈ। ਪਿੰਡਵਾਸੀਆਂ ਨੇ ਸਰਪੰਚ ਦੀ ਮੌਤ ਲਈ ਜ਼ਿੰਮੇਵਾਰ ਅਧਿਕਾਰੀਆਂ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Last Updated : Feb 3, 2023, 8:33 PM IST