ਲੋਕ ਸਭਾ 'ਚ ਬੋਲੇ ਸੁਸ਼ੀਲ ਰਿੰਕੂ, ਕਿਹਾ - ਦਿੱਲੀ ਸੇਵਾ ਬਿੱਲ ਪਾਸ ਹੋਣ 'ਤੇ ਲੋਕਤੰਤਰ ਖ਼ਤਰੇ 'ਚ ਪਵੇਗਾ
🎬 Watch Now: Feature Video
ਆਪ ਦੇ ਲੋਕ ਸਭਾ ਸਾਂਸਦ ਸੁਸ਼ੀਲ ਰਿੰਕੂ ਨੇ ਦਿੱਲੀ ਵਿਖੇ ਲੋਕ ਸਭਾ ਸੰਸਦ ਵਿੱਚ ਬੋਲਦਿਆ ਕਿਹਾ ਕਿ ਦਿੱਲੀ ਸੇਵਾ ਬਿੱਲ ਬਿਲਕੁੱਲ ਸੰਸਦ ਦੀਆਂ ਸ਼ਕਤੀਆਂ ਤੋਂ ਬਾਹਰ ਹੈ। ਇਹ ਲੋਕਾਂ ਵਲੋਂ ਚੁਣੀ ਸਰਕਾਰ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਦਾ ਹੈ, ਜਦਕਿ ਬਿਊਰੋਕ੍ਰੇਸੀ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਪਾਸ ਹੋਣ ਤੋਂ ਬਾਅਦ ਲੋਕਤੰਤਰ ਖ਼ਤਰੇ ਵਿੱਚ ਰਹੇਗਾ। ਉਨ੍ਹਾਂ ਕਿਹਾ ਕਿ ਮੇਰੇ ਪਾਰਟੀ ਦੇ ਮੁੱਖ ਮੰਤਰੀ ਕੇਜਰੀਵਾਲ ਬਾਰੇ ਵਿਰੋਧੀਆਂ ਵਲੋਂ ਕਈ ਗੱਲਾਂ ਕੀਤੀਆਂ, ਜਿਨ੍ਹਾਂ ਦਾ ਜਵਾਬ ਵੀ ਮੈਂ ਦੇਵਾਂਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆ ਕੇ ਜਿਹੜਾ ਮੰਤਰੀ ਬਿਜਲੀ ਫ੍ਰੀ ਕਰ ਰਿਹਾ, ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਹੈ, ਜਿਸ ਕਰਕੇ ਉਨ੍ਹਾਂ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਪੰਜਾਬ ਸਰਕਾਰ ਦੀ ਵੀ ਲੋਕ ਸਭਾ ਵਿੱਚ ਸ਼ਲਾਘਾ ਕੀਤੀ।