ਤੇਜ਼ ਰਫ਼ਤਾਰ ਸਕੋਰਪੀਓ ਨੌਜਵਾਨ ਨੂੰ ਟੱਕਰ ਮਾਰ ਕੇ ਫ਼ਰਾਰ, ਲੋਕਾਂ ਨੇ ਕਾਬੂ ਕਰਕੇ ਚਾੜ੍ਹਿਆ ਕੁਟਾਪਾ - ਗੱਡੀ ਚਾਲਕ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16913969-thumbnail-3x2-scorp.jpg)
ਬਰਨਾਲਾ ਦੇ ਹਲਕਾ ਭਦੌੜ ਵਿਖੇ (Accident News in Barnala) ਦੇਰ ਸ਼ਾਮ ਇਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਮੌਕੇ 'ਤੇ ਕੁਝ ਨੌਜਵਾਨਾਂ ਨੇ ਗੱਡੀ ਦਾ ਪਿੱਛਾ ਕੀਤਾ ਗਿਆ। ਗੱਡੀ ਚਾਲਕ ਪਿੱਛਾ ਹੁੰਦਾ ਵੇਖ ਘਬਰਾ ਗਿਆ ਅਤੇ ਗੱਡੀ ਸ਼ਹਿਰ ਤੋਂ ਬਾਹਰ ਕੱਢ ਖਤਾਨਾਂ ਵਿੱਚ ਸੁੱਟ ਲਈ, ਜਿੱਥੇ ਫਸ ਗਈ ਅਤੇ ਪਿੱਛਾ ਕਰਨ ਵਾਲੇ ਨੌਜਵਾਨਾਂ ਨੇ ਕਾਫੀ ਕੁਟਾਪਾ ਚਾੜ੍ਹਨ ਤੋਂ ਬਾਅਦ ਗੱਡੀ ਚਾਲਕ ਨੂੰ ਪੁਲਿਸ ਹਵਾਲੇ ਕਰ ਦਿੱਤਾ। ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਸੀ, ਜਦੋਂ ਉਸ ਨੂੰ ਕਾਬੂ ਕੀਤਾ ਗਿਆ। ਜਖ਼ਮੀ ਜਗਦੇਵ ਸਿੰਘ ਪੁੱਤਰ ਮਹਿਮਾ ਸਿੰਘ ਨੂੰ ਸਿਵਲ ਹਸਪਤਾਲ ਭਦੌੜ ਲਿਆਂਦਾ ਗਿਆ, ਜਿੱਥੇ ਡਾਕਟਰਾਂ ਦੁਆਰਾ ਮੁੱਢਲੀ ਸਹਾਇਤਾ ਦਿੰਦੇ ਹੋਏ, ਹਾਲਤ ਗੰਭੀਰ ਦੇਖ ਬਰਨਾਲਾ ਰੈਫ਼ਰ ਕਰ ਦਿੱਤਾ।
Last Updated : Feb 3, 2023, 8:32 PM IST