ਓਵਰਬ੍ਰਿਜ ਉੱਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ 22 ਸਾਲਾ ਨੌਜਵਾਨ ਦੀ ਮੌਤ - ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ
🎬 Watch Now: Feature Video
ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਏ ਵਿੱਚ ਦਰਦਨਾਕ ਹਾਦਸੇ ਦੌਰਾਨ ਇੱਕ ਟਰੱਕ ਚਾਲਕ ਨੇ ਨੌਜਵਾਨ ਨੂੰ ਦਰੜ ਦਿੱਤਾ ਅਤੇ 22 ਸਾਲ ਦੇ ਨੌਜਵਾਨ ਬੋਬੀ ਦੀ ਮੌਕੇ ਉੱਤੇ ਹੀ ਮੌਤ (Young Bobby died on the spot) ਹੋ ਗਈ। ਮ੍ਰਿਤਕ ਨੌਜਵਾਨ ਦੇ ਚਾਚੇ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭਤੀਜਾ ਪੈਸੇ ਲੈ ਕੇ ਵਾਪਸ ਪਿੰਡ ਬੀੜ ਪਰਤ ਰਿਹਾ ਸੀ ਤਾਂ ਓਵਰਬ੍ਰਿਜ ਦੇ ਉੱਪਰ ਹੀ ਇੱਕ ਟਰਾਲਾ ਜਾ ਰਿਹਾ ਸੀ ਜਿਸ ਦੇ ਹੇਠਾਂ ਆ ਕੇ ਨੌਜਵਾਨ ਦੀ ਮੌਕੇ ਉੱਤੇ ਮੌਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਬਹੁਤ ਹੀ ਗ਼ਰੀਬ ਪਰਿਵਾਰ ਦਾ ਲੜਕਾ ਹੈ ਪਰਿਵਾਰ ਵਿਚ ਤਿੰਨ ਭੈਣ ਭਰਾ ਹਨ ਅਤੇ ਇਹ ਬੌਬੀ ਸਭ ਤੋਂ ਛੋਟਾ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਇਹ ਘਾਟਾ ਪਿਆ ਹੈ ਇਸ ਐਕਸੀਡੈਂਟ ਦੀ ਖਬਰ ਸੁਣਦੇ ਹੀ ਪਰਿਵਾਰਿਕ ਮੈਂਬਰ ਮੌਕੇ ਉੱਤੇ ਪਹੁੰਚ ਗਏ ਅਤੇ ਸੜਕ ਨੂੰ ਜਾਮ ਕਰ ਕੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ (Demanding justice from the police administration) ਦੀ ਮੰਗ ਕੀਤੀ ।
Last Updated : Feb 3, 2023, 8:31 PM IST