Gurdaspur News: ਭਾਂਡੇ ਬਨਾਉਣ ਵਾਲੀ ਫੈਕਟਰੀ ਦੀ ਮਸ਼ੀਨ 'ਚ ਫ਼ਸੀ ਲੜਕੀ, ਹੋਈ ਮੌਤ - ਫੈਕਟਰੀ ਵਿਚ ਕੁੜੀ ਦੀ ਮੌਤ
🎬 Watch Now: Feature Video
Published : Sep 8, 2023, 12:41 PM IST
ਗੁਰਦਾਸਪੁਰ : ਬਟਾਲਾ ਅੰਮ੍ਰਿਤਸਰ ਰੋਡ 'ਤੇ ਚੱਲ ਰਹੀ ਭਾਂਡੇ ਬਨਾਉਣ ਵਾਲੀ ਫੈਕਟਰੀ 'ਚ ਕੰਮ ਕਰਨ ਵਾਲੀ ਇੱਕ ਪਰਵਾਸੀ ਕੁੜੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ 21 ਤੋਂ 22 ਸਾਲ ਦੀ ਉਮਰ ਦੀ ਲੜਕੀ ਇਸ ਫੈਕਟਰੀ ਵਿੱਚ ਕੰਮ ਕਰ ਰਹੀ ਸੀ ਕਿ ਅਚਾਨਕ ਹੀ ਉਹ ਮਸ਼ੀਨ ਵਿੱਚ ਫਸ ਗਈ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦਾ ਨਾਮ ਅਨੁਸ਼ਕਾ ਦੱਸਿਆ ਜਾ ਰਿਹਾ ਹੈ। ਉਥੇ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਪਿਤਾ ਅਤੇ ਮਾਤਾ ਦਾ ਕਹਿਣਾ ਸੀ ਕਿ ਉਹਨਾਂ ਦੀ ਧੀ ਵਿਆਹੀ ਹੋਈ ਸੀ, ਪਰ ਉਸ ਦਾ ਪਤੀ ਛੱਡ ਕੇ ਜਾ ਚੁੱਕਿਆ ਸੀ ਤੇ ਉਹ ਉਹਨਾਂ ਦੇ ਨਾਲ ਹੀ ਰਹਿ ਰਹੀ ਸੀ। ਅਜੇ ਕੁਝ ਸਮਾਂ ਪਹਿਲਾਂ ਹੀ ਇਸ ਫੈਕਟਰੀ ਵਿੱਚ ਕੰਮ ਸ਼ੁਰੂ ਕੀਤਾ ਸੀ ਕਿ ਉਸ ਨਾਲ ਇਹ ਹਾਦਸਾ ਵਾਪਰ ਗਿਆ। ਫੈਕਟਰੀ ਮਾਲਿਕ ਅਮਿਤ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਘਟਨਾ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ, ਫਿਲਹਾਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਹੀ ਹੁਣ ਇਸ ਮਾਮਲੇ ਦੀ ਪੜਤਾਲ ਕਰੇਗੀ।