ਹਸਪਤਾਲ ਦੇ ਹੋਸਟਲ 'ਚ ਨਰਸ ਨੇ ਕੀਤੀ ਖੁਦਕੁਸ਼ੀ
🎬 Watch Now: Feature Video
ਜਲੰਧਰ: ਸ਼ਹਿਰ ਦੇ ਸਿਗਮਾ ਹਸਪਤਾਲ ਦੇ ਹੋਸਟਲ (Sigma Hospital Hostel) ਵਿੱਚ ਇੱਕ ਨਰਸ ਵੱਲੋਂ ਖੁਦਕੁਸ਼ੀ (Nurse commits suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਨੇ ਫਾਸੀ ਲਗਾਕੇ ਖੁਦਕੁਸ਼ੀ (Suicide) ਕੀਤੀ ਹੈ। ਮ੍ਰਿਤਕ ਨਰਸ ਦੀ ਪਛਾਣ ਪ੍ਰਿਆ ਦੇ ਰੂਪ ਵਜੋਂ ਹੋਈ ਹੈ, ਜਿਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਦੂਜੇ ਪਾਸੇ ਮ੍ਰਿਤਕ ਦੇ ਘਰਦਿਆਂ ਨੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ‘ਤੇ ਮ੍ਰਿਤਕ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ (Postmortem) ਦੇ ਲਈ ਭੇਜ ਦਿੱਤਾ ਹੈ। ਜਾਂਚ ਅਫ਼ਸਰ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
Last Updated : Feb 3, 2023, 8:18 PM IST