ਪਿੰਡ ’ਚ ਵੜਿਆ ਗੰਦਾ ਪਾਣੀ, ਮੌਕੇ ’ਤੇ ਪਹੁੰਚੇ ਵਿਧਾਇਕ ਨੇ ਅਫਸਰ ਕੀਤੇ ਸਿੱਧੇ ! - ਪਿੰਡ ਪਾਹਲੇਵਾਲ ਵਿਖੇ ਗੰਦੇ ਪਾਣੀ ਦੇ ਛੱਪੜ ਦੀ ਸਫਾਈ
🎬 Watch Now: Feature Video
ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਨਜਦੀਕੀ ਪਿੰਡ ਪਾਹਲੇਵਾਲ ਵਿਖੇ ਗੰਦੇ ਪਾਣੀ ਦੇ ਛੱਪੜ ਦੀ ਸਫਾਈ ਪਿਛਲੇ ਕਈ ਸਾਲ ਤੋਂ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਛੱਪੜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ’ਤੇ ਪਿੰਡ ਦੀਆਂ ਗਲੀਆਂ ਵਿੱਚ ਵੜਨ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਬੰਧੀ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਪਿੰਡ ਵਿੱਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਛੱਪੜ ਦੀ ਸਫਾਈ ਪਿਛਲੇ ਕਈ ਸਾਲਾਂ ਤੋਂ ਨਾ ਹੋਣ ਕਾਰਨ ਛੱਪੜ ਪੂਰੀ ਤਰ੍ਹਾਂ ਨਾਲ ਭਰ ਕੇ ਛੱਪੜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਰਿਹਾ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬੀਤੇ ਦਿਨੀਂ ਇੱਕ ਮੱਝ ਇਸ ਛੱਪੜ ਵਿੱਚ ਡਿੱਗ ਕੇ ਮਰ ਗਈ ਅਤੇ ਹੋਰ ਵੀ ਇਸ ਛੱਪੜ ਕਾਰਨ ਹਾਦਸੇ ਵਾਪਰ ਰਹੇ ਹਨ ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਹੈ ਜਿਸ ’ਤੇ ਵਿਧਾਇਕ ਰੋੜੀ ਨੇ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਸੱਦ ਕੇ ਉਨ੍ਹਾਂ ਦੀ ਕਲਾਸ ਲਗਾਈ ਅਤੇ ਇਸ ਛੱਪੜ ਦੀ ਸਫਾਈ ਕਰਨ ਦੇ ਨਿਰਦੇਸ਼ ਦਿੱਤੇ।
Last Updated : Feb 3, 2023, 8:22 PM IST