ਅਮਨ ਧਾਲੀਵਾਲ ਨਾਲ ਈਟੀਵੀ ਭਾਰਤ ਦੀ ਖ਼ਾਸ ਗੱਲਬਾਤ - ਅਮਨ ਧਾਲੀਵਾਲ ਦਾ ਫ਼ਿਲਮੀ ਸ਼ਫ਼ਰ
🎬 Watch Now: Feature Video
ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਨਾਲ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਅਦਾਕਾਰ ਅਮਨ ਧਾਲੀਵਾਲ ਨੇ ਈਟੀਵੀ ਭਾਰਤ ਨਾਲ ਖ਼ਾਸ ਮੁਲਾਕਾਤ ਕੀਤੀ। ਇਸ ਗੱਲਬਾਤ ਦੌਰਾਨ ਅਮਨ ਨੇ ਕਰੀਅਰ ਦੀਆਂ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆ। ਦੱਸ ਦੇਈਏ ਕਿ ਉਹ ਹੁਣ ਸੋਨੀ ਟੀਵੀ 'ਤੇ ਪ੍ਰਸਾਰਿਤ ਹੋਣ ਵਾਲਾ ਸ਼ੋਅ Vighnaharta Ganesha ਵਿੱਚ ਕੰਮ ਕਰ ਰਹੇ ਹਨ। ਜਦ ਉਨ੍ਹਾਂ ਤੋਂ ਪੰਜਾਬੀ ਫ਼ਿਲਮਾਂ ਵਿੱਚ ਦੁਬਾਰਾ ਐਂਟਰੀ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਕੋਈ ਚੰਗੀ ਫ਼ਿਲਮ ਮਿਲੇਗੀ ਤਾਂ ਉਹ ਜ਼ਰੂਰ ਕਰਨਗੇ। ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਜਸਵੰਤ ਸਿੰਘ ਖਾਲੜਾ ਤੇ ਫ਼ਿਲਮ ਕਰਨ ਦੇ ਇੱਛੁਕ ਹਨ।