LPG ਕੀਮਤਾਂ ਚ ਵਾਧੇ ਦੇ ਚੱਲਦੇ ਰੇਹੜੀਆਂ ਲਗਾਉਣ ਵਾਲਿਆਂ ਦਾ ਸਰਕਾਰ ’ਤੇ ਫੁੱਟਿਆ ਗੁੱਸਾ !
🎬 Watch Now: Feature Video
ਜਲੰਧਰ: ਦੇਸ਼ ਵਿੱਚ ਮਹਿੰਗਾਈ ਵਧਦੀ ਜਾ ਰਹੀ ਹੈ ਜਿਸ ਕਾਰਨ ਆਮ ਲੋਕਾਂ ਨੂੰ ਘਰ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਚੁੱਕਿਆ ਹੈ। ਕੇਂਦਰ ਸਰਕਾਰ ਨੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ (LPG PRICE HIKE) ਕਰ ਦਿੱਤਾ ਹੈ। ਇਸ ਵਾਧੇ ਦੇ ਚੱਲਦੇ ਐਲਪੀਜੀ ਸਿਲੰਡਰ ਦੀ ਵਰਤੋਂ ਕਰਨ ਵਾਲੇ ਦੁਕਾਨਦਾਰ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਦੀ ਲਹਿਰ (JALANDHAR SHOPKEEPER UPSET) ਪਾਈ ਜਾ ਰਹੀ ਹੈ। ਜ਼ਿਆਦਾਤਰ ਕਮਰਸ਼ੀਅਲ ਸਿਲੰਡਰਾਂ ਦੀ ਵਰਤੋਂ ਢਾਬਿਆਂ, ਰੈਸਟੋਰੈਂਟਾਂ ਅਤੇ ਰੇਹੜੀਆਂ ਉੱਤੇ ਖਾਣਾ ਬਣਾਉਣ ਦਾ ਕੰਮ ਕਰਨ ਵਾਲੇ ਦੁਕਾਨਦਾਰ ਕਰਦੇ ਹਨ। ਪਰੇਸ਼ਾਨ ਰੇਹੜੀਆਂ ਲਗਾਉਣ ਵਾਲੇ ਦੁਕਾਨਦਾਰਾਂ ਦਾ ਕਹਿਣੈ ਕਿ ਸਰਕਾਰ ਨੂੰ ਮਹਿੰਗਾਈ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ।
Last Updated : Feb 3, 2023, 8:18 PM IST