ਭੇਤ- ਭਰੇ ਹਲਾਤਾਂ 'ਚ ਹੋਈ ਵਿਆਹੁਤਾ ਦੀ ਮੌਤ, ਜਾਂਚ 'ਚ ਜੁੱਟੀ ਪੁਲਿਸ - ਭੇਤ- ਭਰੇ ਹਲਾਤਾਂ 'ਚ ਹੋਈ ਵਿਆਹੁਤਾ ਦੀ ਮੌਤ
🎬 Watch Now: Feature Video
ਜਲੰਧਰ : ਪਿੰਡ ਧੀਣਾ ਇੱਕ ਵਿਆਹੁਤਾ ਦੀ ਭੇਤ ਭਰੇ ਹਲਾਤਾਂ 'ਚ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਮਹਿਲਾ ਦੀ ਪਛਾਣ ਪੂਜਾ ਵਜੋਂ ਹੋਈ ਹੈ। ਅਜੇ ਤੱਕ ਪੂਜਾ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕੀਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਮ੍ਰਿਤਕਾ ਦੀ ਭੈਣ ਨੇਨੇ ਉਸ ਦੇ ਸੁਹਰੇ ਪਰਿਵਾਰ 'ਤੇ ਪੂਜਾ ਦਾ ਕਤਲ ਕੀਤੇ ਜਾਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਬੀਤੀ ਰਾਤ ਉਨ੍ਹਾਂ ਦੀ ਪੂਜਾ ਨਾਲ ਫ਼ੋਨ 'ਤੇ ਗੱਲ ਹੋਈ ਸੀ। ਉਸ ਵੇਲੇ ਪੂਜਾ ਬਿਲਕੁੱਲ ਠੀਕ ਲੱਗ ਰਹੀ ਸੀ। ਅੱਜ ਸਵੇਰੇ ਉਨ੍ਹਾਂ ਨੂੰ ਪੂਜਾ ਦੇ ਪਤੀ ਨੇ ਉਸ ਦੀ ਮੌਤ ਦੀ ਖਬਰ ਦੱਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇੱਥੇ ਪਹੁੰਚ ਕੇ ਦੇਖਿਆ ਤਾਂ ਉਨ੍ਹਾਂ ਨੂੰ ਪੁਜਾ ਦੀ ਗਰਦਨ ਉੱਪਰ ਇੱਕ ਗੰਭੀਰ ਨਿਸ਼ਾਨ ਸੀ, ਇਸ ਲਈ ਉਨ੍ਹਾਂ ਨੂੰ ਪੂਜਾ ਦੇ ਕਤਲ ਹੋਣ ਦਾ ਸ਼ੱਕ ਹੈ। ਫਿਲਹਾਲ ਪੁਲਿਸ ਨੇ ਪੂਜਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਪੂਜਾ ਦੇ ਪਤੀ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।