ਘੁਮਾਣ 'ਚ ਸੜਕ ਹਾਦਸੇ ਦੌਰਾਨ ਧੀ ਦੀ ਮੌਤ ਤੇ ਮਾਂ ਗੰਭੀਰ - ਹਾਦਸੇ 'ਚ ਇੱਕ ਕੁੜੀ ਦੀ ਮੌਤ
🎬 Watch Now: Feature Video
ਗੁਰਦਾਸਪੁਰ: ਕਸਬਾ ਘੁਮਾਣ ਵਿਖੇ ਬਿਆਸ ਰੋਡ 'ਤੇ ਸਥਿਤ ਘੁਮਾਣ ਇੰਟਰਨੈਸ਼ਨਲ ਪਬਲਿਕ ਸਕੂਲ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਇੱਕ ਕੁੜੀ ਦੀ ਮੌਤ ਹੋ ਗਈ ਤੇ ਉਸ ਦੀ ਮਾਂ ਗੰਭੀਰ ਜ਼ਖ਼ਮੀ ਹੋ ਗਈ। ਏਐਸਆਈ ਗੁਰਮੁੱਖ ਸਿੰਘ ਨੇ ਦੱਸਿਆ ਮ੍ਰਿਤਕਾ ਰਾਜਨਬੀਰ ਕੌਰ ਆਪਣੀ ਮਾਂ ਨਾਲ ਐਕਟਿਵਾ ਦੇ ਦਵਾਈ ਲੈ ਕੇ ਘਰ ਨੂੰ ਪਰਤ ਰਹੀ ਸੀ। ਸਕੂਲ ਨੇੜੇ ਪੁੱਜ ਕੇ ਅਚਾਨਕ ਇੱਕ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਦੇ ਚਲਦੇ ਉਨ੍ਹਾਂ ਦੀ ਐਕਟਿਵਾ ਦਾ ਬੈਂਲਸ ਬਿਗੜ ਗਿਆ। ਇਸ ਹਾਦਸੇ 'ਚ ਧੀ ਦੀ ਮੌਤ ਹੋ ਗਈ ਤੇ ਮਾਂ ਗੰਭੀਰ ਜ਼ਖਮੀ ਹੋ ਗਈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮਾਮਲੇ ਦੀ ਜਾਂਚ ਜਾਰੀ ਹੈ।