ਮਕਾਨ ਮਾਲਕ ਵੱਲੋਂ ਕਿਰਾਏ ਦੀ ਮੰਗ 'ਤੇ ਕਿਰਾਏਦਾਰ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼ - ਖ਼ੁਦਕੁਸ਼ੀ ਦੀ ਕੋਸ਼ਿਸ਼
🎬 Watch Now: Feature Video
ਜਲੰਧਰ : ਕਰਫਿਊ ਦੇ ਦੌਰਾਨ ਮਕਾਨ ਮਾਲਕ ਵੱਲੋਂ ਕਿਰਾਏ ਦੀ ਮੰਗ ਕਰਨ 'ਤੇ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਵਾਸੀ ਮਜ਼ਦੂਰ ਤੇ ਉਸ ਦੇ ਮਕਾਨ ਮਾਲਕ ਵਿਚਾਲੇ ਕਿਰਾਇਆ ਦੇਣ ਨੂੰ ਲੈ ਕੇ ਝਗੜਾ ਹੋ ਗਿਆ ਸੀ। ਮਕਾਨ ਮਾਲਕ ਨੇ ਕਿਰਾਏਦਾਰ ਨੂੰ ਕਿਰਾਇਆ ਨਾ ਦੇਣ ਦੀ ਸਥਿਤੀ 'ਚ ਘਰ ਖਾਲ੍ਹੀ ਕਰਨ ਦੀ ਗੱਲ ਆਖੀ ਸੀ। ਇਸ ਤੋਂ ਬਾਅਦ ਉਕਤ ਕਿਰਾਏਦਾਰ ਨੇ ਬਸ਼ੀਰਪੁਰਾ ਇਲਾਕੇ ਦੇ ਰੇਲਵੇ ਫਾਟਕ ਨੇੜੇ ਰੇਲਵੇ ਲਾਈਨਾਂ ਕੋਲ ਜਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਉਕਤ ਵਿਅਕਤੀ ਨੂੰ ਬਚਾ ਲਿਆ ਗਿਆ ਹੈ। ਫਿਲਹਾਲ ਜ਼ਖਮੀ ਦਾ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਦਾਖਲ ਹੈ ਤੇ ਜੀਆਰਪੀਐਫ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।