ਰੈਡੀਮੇਡ ਕਪੜਿਆਂ ਦੀ ਦੁਕਾਨ 'ਤੇ ਹੋਈ ਲੱਖਾਂ ਦੀ ਚੋਰੀ - ਹੁਸ਼ਿਆਰਪੁਰ 'ਚ ਚੋਰੀ ਦਾ ਮਾਮਲਾ
🎬 Watch Now: Feature Video
ਹੁਸ਼ਿਆਰਪੁਰ : ਸ਼ਹਿਰ ਦੇ ਥਾਣਾ ਮੇਹਟੀਆਣਾ ਇਲਾਕੇ 'ਚ ਚੋਰਾਂ ਨੇ ਇੱਕ ਰੈਡੀਮੇਡ ਕਪੜਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਇਥੋਂ ਲੱਖਾਂ ਰੁਪਏ ਦਾ ਸਮਾਨ ਚੁਰਾ ਲਿਆ। ਇਸ ਬਾਰੇ ਦੱਸਦੇ ਹੋਏ ਪੀੜਤ ਦੁਕਾਨਦਾਰ ਦੇ ਭਰਾ ਤਰਲੋਚਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲਗਭਗ ਦਸ ਸਾਲ ਤੋਂ ਅੱਡਾ ਪਿੰਡ ਡਵਿੱਡਾ ਅਹਿਰਾਣਾ ਵਿਖੇ ਸੈਣੀ ਕੁਲੈਕਸ਼ਨ ਨਾਂਅ ਤੋਂ ਰੈਡੀਮੇਡ ਕੱਪੜੇ ਦੀ ਦੁਕਾਨ ਚਲਾ ਰਹੇ ਹਨ। ਰੋਜ਼ ਵਾਂਗ ਉਹ ਬੀਤੀ ਰਾਤ ਵੀ ਕਰੀਬ ਸਾਢੇ 9 ਵਜੇ ਦੁਕਾਨ ਨੂੰ ਬੰਦ ਕਰਕੇ ਆਪਣੇ ਘਰ ਚਲੇ ਗਏ। ਸਵੇਰੇ ਕਰੀਬ ਛੇ ਵਜੇ ਉਨ੍ਹਾਂ ਨੂੰ ਕਿਸੇ ਨੇ ਫੋਨ ਉੱਤੇ ਦੁਕਾਨ ਦੇ ਸ਼ਟਰ ਖੁਲ੍ਹੇ ਹੋਣ ਦੀ ਖ਼ਬਰ ਦਿੱਤੀ। ਜਦ ਉਹ ਦੁਕਾਨ 'ਤੇ ਪੁਜੇ ਤਾਂ ਉਨ੍ਹਾਂ ਨੂੰ ਚੋਰੀ ਬਾਰੇ ਪਤਾ ਲਗਾ। ਉਨ੍ਹਾਂ ਵੱਲੋਂ ਮਹਿਜ ਕੁੱਝ ਦਿਨ ਪਹਿਲਾਂ ਹੀ ਲੱਖਾਂ ਰੁਪਏ ਦਾ ਖਰੀਦੀ ਕੇ ਲਿਆਂਦਾ ਹੋਇਆ ਮਾਲ ਚੋਰੀ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਕਾਊਂਟਰ ਦਰਾਜ 'ਚ ਪਏ ਸੱਤ ਹਜ਼ਾਰ ਨਗਦ ਰੁਪਏ, ਇੱਕ ਏਟੀਐਮ ਕਾਰਡ ਅਤੇ ਡਰਾਈਵਿੰਗ ਲਾਈਸੈਂਸ ਵੀ ਚੋਰਾਂ ਨੇ ਚੋਰੀ ਕਰ ਲਿਆ ਹੈ। ਦੁਕਾਨਦਾਰ ਮੁਤਾਬਕ ਚੋਰੀ ਕਾਰਨ ਉਨ੍ਹਾਂ ਨੂੰ 13 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਮੇਹਟੀਆਣਾ ਇਲਾਕੇ ਵਿੱਚ ਪਿਛਲੇ 20 ਦਿਨਾਂ ਦੇ ਦੌਰਾਨ ਚੋਰੀ ਦੀ ਇਹ 7ਵੀਂ ਘਟਨਾ ਹੈ। ਉਨ੍ਹਾਂ ਪੁਲਿਸ ਕੋਲੋਂ ਜਲਦ ਤੋਂ ਜਲਦ ਮਾਮਲੇ ਦੇ ਮੁਲਜ਼ਮਾਂ ਦੀ ਭਾਲ ਕਰਕੇ ਚੋਰੀ ਹੋਇਆ ਸਮਾਨ ਰਿਕਵਰ ਕਰਵਾਉਣ ਦੀ ਮੰਗ ਕੀਤੀ ਹੈ।