ਫਗਵਾੜਾ ਪੁਲਿਸ ਨੇ ਲੁਟੇਰਿਆਂ ਦੇ ਗਰੋਹ ਨੂੰ ਕੀਤਾ ਕਾਬੂ - ਗਰੋਹ
🎬 Watch Now: Feature Video
ਫਗਵਾੜਾ ਅਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਤੇਜ਼ਧਾਰ ਹਥਿਆਰਾਂ ਦੇ ਬਲ 'ਤੇ ਲੁੱਟਾਂਖੋਹਾਂ ਕਰਨ ਵਾਲੇ ਸੱਤ ਮੈਂਬਰੀ ਗੈਂਗ ਦਾ ਪਰਦਾਫਾਸ਼ ਕੀਤਾ ਹੈ । ਐੱਸਪੀ ਫਗਵਾੜਾ ਮਨਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਗੈਂਗ ਪਿਛਲੇ ਕਾਫੀ ਸਮੇਂ ਤੋਂ ਫਗਵਾੜਾ ਅਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਲੋਕਾਂ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਲੁੱਟਾਂ ਖੋਹਾਂ ਕਰਦੇ ਸੀ । ਜਿਸ ਦੀਆਂ ਕਈ ਸ਼ਿਕਾਇਤਾਂ ਸਦਰ ਅਤੇ ਸਿਟੀ ਪੁਲਿਸ ਥਾਣੇ ਦੇ ਵਿਚ ਦਰਜ ਸਨ। ਪੁਲਿਸ ਨੇ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਵੱਖ ਵੱਖ ਟੀਮਾਂ ਬਣਾ ਕੇ ਇਸ ਗਿਰੋਹ ਨੂੰ ਕਾਬੂ ਕੀਤਾ ਹੈ । ਪੁਲਿਸ ਨੇ ਇਸ ਲੁਟੇਰਾ ਗੈਂਗ ਤੋਂ 9 ਮੋਬਾਈਲ ਫੋਨ, ਇੱਕ ਸਕੂਟਰੀ ਅਤੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਹਨ।