ਕਰਫਿਊ: ਸਿਲੰਡਰਾਂ ਦੀ ਕਾਲਾਬਜ਼ਾਰੀ ਮਾਮਲੇ 'ਚ ਗੈਸ ਏਜੰਸੀ ਮਾਲਕ ਸਣੇ 2 ਮੁਲਾਜ਼ਮ ਗ੍ਰਿਫ਼ਤਾਰ
🎬 Watch Now: Feature Video
ਕਪੂਰਥਲਾ : ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ 'ਚ ਕਰਫਿਊ ਜਾਰੀ ਹੈ। ਕਰਫਿਊ ਦੌਰਾਨ ਗੈਸ ਸਿਲੰਡਰਾਂ ਦੀ ਕਾਲਾਬਜ਼ਾਰੀ ਨੂੰ ਲੈ ਕੇ ਕਪੂਰਥਲਾ ਪੁਲਿਸ ਨੇ ਇੱਕ ਐਲਪੀਜੀ ਗੈਸ ਏਜੰਸੀ ਦੇ ਮਾਲਕ ਸਣੇ ਦੋ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਦੱਸਦੇ ਹੋਏ ਡੀਐੱਸਪੀ ਹਰਿੰਦਰ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਲੋੜਵੰਦ ਚੀਜਾਂ, ਗੈਸ ਸਿਲੰਡਰ ਆਦਿ ਦੀ ਸਪਲਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਕਰਫਿਊ ਦੌਰਾਨ ਇਸ ਗੈਸ ਏਜੰਸੀ ਤੇ ਉਕਤ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਸਪਲਾਈ ਕੀਤੇ ਜਾ ਰਹੇ ਸਿਲੰਡਰਾਂ ਦਾ ਤੌਲ ਘੱਟ ਸੀ। ਪੁਲਿਸ ਵੱਲੋਂ ਡਿਲਵਰੀ ਦੇਣ ਵਾਲੀ ਗੱਡੀ ਦੀ ਚੈਕਿੰਗ ਦੌਰਾਨ 60 ਸਿਲੰਡਰਾਂ 'ਚੋਂ 17 ਸਿਲੰਡਰਾਂ ਦਾ ਤੌਲ ਘੱਟ ਪਾਇਆ ਗਿਆ। ਇਨ੍ਹਾਂ ਸਿਲੰਡਰਾਂ 'ਚੋਂ ਗੈਸ ਚੋਰੀ ਕੀਤੀ ਗਈ ਸੀ। ਗੈਸ ਏਜੰਸੀ ਦੇ ਮੁਲਾਜ਼ਮ ਘੱਟ ਤੌਲ ਵਾਲੇ ਸਿਲੰਡਰਾਂ ਨੂੰ ਵੀ ਲੋਕਾਂ ਨੂੰ ਮਹਿੰਗੇ ਭਾਅ ਵੇਚ ਰਹੇ ਸਨ। ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।