ਅੰਮ੍ਰਿਤਸਰ ਦੇ ਦੋ ਔਰਤਾਂ ਵਿਚਾਲੇ ਹੋਈ ਲੜਾਈ, ਵੀਡੀਓ ਹੋਈ ਵਾਇਰਲ - ਦੁਰਗਿਆਨਾ ਮੰਦਰ
🎬 Watch Now: Feature Video
ਅੰਮ੍ਰਿਤਸਰ: ਸ਼ਹਿਰ ਦੇ ਦੁਰਗਿਆਨਾ ਮੰਦਰ ਨੇੜੇ ਅਬਾਦੀ ਵਿਖੇ ਦੋ ਔਰਤਾਂ ਵਿਚਾਲੇ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਔਰਤਾਂ ਦੀ ਲੜਾਈ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਥੇ ਰਹਿਣ ਵਾਲੇ ਇੱਕ ਵਿਅਕਤੀ ਤੇ ਉਸ ਦੀ ਪਤਨੀ , ਇਲਾਕੇ 'ਚ ਰਹਿਣ ਵਾਲੇ ਇੱਕ ਦੰਪਤੀ ਉੱਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਵਿਅਕਤੀ ਉਸ ਨੂੰ ਇਕਲਿਆਂ ਵੇਖ ਕੇ ਉਸ ਘਰ 'ਚ ਦਾਖਲ ਹੋ ਗਿਆ ਤੇ ਉਸ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਜਦ ਉਹ ਕਾਮਯਾਬ ਨਾ ਹੋ ਸਕਿਆ ਤਾਂ ਬਾਅਦ 'ਚ ਦੋਹਾਂ ਪਤੀ-ਪਤਨੀ ਨੇ ਉਸ ਨਾਲ ਕੁੱਟਮਾਰ ਕੀਤੀ। ਪੀੜਤ ਪਰਿਵਾਰ ਨੇ ਕਿਹਾ ਕਿ ਸਿਆਸੀ ਦਬਾਅ ਦੇ ਚਲਦੇ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਜਦੋਂ ਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਦੋੇ ਔਰਤਾਂ ਵਿਚਾਲੇ ਆਪਸੀ ਝਗੜੇ ਦਾ ਮਾਮਲਾ ਹੈ ਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਦੋਹਾਂ ਮਹਿਲਾਵਾਂ ਦੀ ਕੁੱਟਮਾਰ ਸਬੰਧੀ ਵੀਡੀਓ ਕਬਜ਼ੇ 'ਚ ਲੈ ਲਈ ਹੈ ਤੇ ਉਹ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੇ ਹਨ। ਉਨ੍ਹਾਂ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।