ਪਟਿਆਲਾ : ਅੱਜ ਪਟਿਆਲਾ ਨਗਰ ਨਿਗਮ ਦੇ ਸੱਤ ਵਾਰਡਾਂ ਵਿੱਚ ਵੋਟਿੰਗ ਹੋ ਰਹੀ ਹੈ। ਇਨ੍ਹਾਂ ਵਾਰਡਾਂ ਵਿੱਚ ਵਾਰਡ ਨੰਬਰ 1, 32, 33, 36, 40, 48 ਅਤੇ 50 ਸ਼ਾਮਲ ਹਨ। ਉੱਥੇ ਹੀ ਵੋਟਿੰਗ ਦੌਰਾਨ ਇੱਥੇ ਕਾਫੀ ਹੰਗਾਮਾ ਹੋਇਆ। ਪਟਿਆਲਾ 'ਚ ਵਾਰਡ ਨੰਬਰ 40 'ਚ ਸ਼ਰੇਆਮ ਇੱਟਾਂ ਰੋੜੇ ਚੱਲੇ ਤਾਂ ਇਸ ਹੰਗਾਮ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ।
ਹਰਿਆਣਾ ਨੰਬਰ ਦੀਆਂ ਗੱਡੀਆਂ 'ਚ ਆਏ ਬਦਮਾਸ਼
ਹੰਗਾਮੇ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਬਦਮਾਸ਼ਾਂ ਨੂੰ ਭਜਾਇਆ, ਪਟਿਆਲਾ ਤੋਂ ਭਾਜਪਾ ਆਗੂ ਜੈਇੰਦਰ ਕੌਰ ਨੇ ਕਿਹਾ ਕਿ ਸਾਡੇ ਇੱਕ ਉਮੀਦਵਾਰ ਦਾ ਫੋਨ ਆਇਆ ਹੈ। ਜਿਸ ਨੇ ਦੱਸਿਆ ਕਿ ਲੋਕ ਬਾਹਰੋਂ ਇੱਟਾਂ ਅਤੇ ਤਲਵਾਰਾਂ ਲੈ ਕੇ ਆਏ ਸਨ। ਜਿੱਥੇ ਇੱਕ ਬੂਥ ਸੀ, ਉੱਥੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਬੀਐਸਐਫ ਦਾ ਇੱਕ ਜਵਾਨ ਅਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੌਕੇ 'ਤੇ ਫੋਰਸ ਬੁਲਾ ਲਈ। ਹਰਿਆਣਾ ਨੰਬਰ ਦੀਆਂ ਗੱਡੀਆਂ ਵਿੱਚ ਹਮਲਾਵਰ ਆਏ ਹੋਏ ਸਨ।
ਆਪ ਨੇ ਭਾਜਪਾ ਦੇ ਇਲਜ਼ਾਮਾਂ ਨੂੰ ਨਕਾਰਿਆ
ਹਾਲਾਂਕਿ ਆਪ ਆਗੁ ਵੱਲੋਂ ਇਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦੇ ਹੋਏ ਇਸ ਪੂਰੇ ਮਾਮਲੇ 'ਚ ਆਮ ਆਦਮੀ ਪਾਰਟੀ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਾਂਚ ਕੀਤੀ ਜਾਵੇ ਤਾਂ ਜੋ ਪਤਾ ਚੱਲੇ ਕਿ ਇਹ ਬਦਮਾਸ਼ ਭਾਜਪਾ ਦੇ ਹੀ ਹਨ ਜਾਂ ਕਿਸੇ ਹੋਰ ਪਾਰਟੀ ਨਾਲ ਸਬੰਧਿਤ ਸਨ। ਆਪ ਆਗੂ ਅੰਮ੍ਰਿਤਪਾਲ ਸਿੰਘ ਨੇੇ ਕਿਹਾ ਕਿ ਵਿਰੋਧੀ ਪਾਰਟੀ ਹੈ ਉਹਨਾਂ ਨੇ ਇਲਜ਼ਾਮ ਲਗਾਉਣੇ ਹੀ ਹਨ ਪਰ ਲੋਕਾਂ ਦੀਆਂ ਵੋਟਾਂ ਇਹ ਫੈਸਲਾ ਕਰ ਦੇਣਗੀਆਂ ਕਿ ਲੋਕ ਕਿਹੜੀ ਪਾਰਟੀ ਨੂੰ ਪਿਆਰ ਕਰਦੇ ਹਨ।
ਰਾਮ ਰਹੀਮ ਨੂੰ ਹਾਈ ਕੋਰਟ ਨੇ ਦਿੱਤਾ ਇੱਕ ਹੋਰ ਝਟਕਾ, ਨਪੁੰਸਕ ਬਣਾਉਂਣ ਦੇ ਮਾਮਲੇ 'ਚ ਕੇਸ ਡਾਇਰੀ ਸੌਂਪਣ ਦੇ ਹੁਕਮ ਰੱਦ
ਚੋਣਾਂ ਤੋਂ ਕੁਝ ਘੰਟੇ ਪਹਿਲਾਂ ਅਜਨਾਲਾ ਸ਼ਹਿਰ 'ਚ ਚੱਲੀਆਂ ਗੋਲੀਆਂ, ਅਣਪਛਾਤਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਲਾਈਵ ਨਿਗਮ ਚੋਣਾਂ ਦੌਰਾਨ ਲੁਧਿਆਣਾ,ਪਟਿਆਲਾ ਅਤੇ ਅੰਮ੍ਰਿਤਸਰ 'ਚ ਹੰਗਾਮਾ,ਆਪਸ 'ਚ ਭਿੜੇ ਵਿਰੋਧੀ ਪਾਰਟੀਆਂ ਦੇ ਆਗੂ
ਭਾਜਪਾ ਆਗੂ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
ਇੱਕ ਪਾਸੇ ਹੰਗਾਮਾ ਅਤੇ ਹੁਲੜਬਾਜ਼ੀ ਦੇਖਣ ਨੂੰ ਮਿਲੀ ਤਾਂ ਉੱਥੇ ਹੀ ਪਟਿਆਲਾ ਦੇ ਵਾਰਡ ਨੰਬਰ 34 ਤੋਂ ਭਾਜਪਾ ਉਮੀਦਵਾਰ ਸੁਨੀਲ ਨਈਅਰ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੁਸ਼ੀਲ ਨਈਅਰ ਨੇ ਛੱਤ 'ਤੇ ਚੜ੍ਹ ਕੇ ਖੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਮੁਸਤੈਦੀ ਨੇ ਉਸ ਨੂੰ ਬਚਾ ਲਿਆ ਅਤੇ ਬਾਅਦ 'ਚ ਹਿਰਾਸਤ 'ਚ ਲੈ ਲਿਆ ਗਿਆ। ਫਿਲਹਾਲ ਇਸ ਪੂਰੇ ਡਰਾਮੇ ਦੀ ਵਜ੍ਹਾ ਕੀ ਸੀ ਇਹ ਸਾਹਮਣੇ ਨਹੀਂ ਆਇਆ।