ਚੰਡੀਗੜ੍ਹ: 'ਅੰਗਰੇਜ਼ੀ ਬੀਟ', 'ਬ੍ਰਾਊਨ ਰੰਗ', 'ਲਵ ਡੋਜ਼' ਅਤੇ 'ਦੇਸੀ ਕਲਾਕਾਰ' ਵਰਗੇ ਗੀਤਾਂ ਨਾਲ ਪੂਰੀ ਦੁਨੀਆਂ ਵਿੱਚ ਮਸ਼ਹੂਰ ਯੋ ਯੋ ਹਨੀ ਸਿੰਘ ਹੁਣ ਆਪਣੀ ਨੈੱਟਫਲਿਕਸ ਉਤੇ ਰਿਲੀਜ਼ ਹੋਈ ਡਾਕੂਮੈਂਟਰੀ ਕਾਰਨ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ, ਇਸ ਦੌਰਾਨ ਗਾਇਕ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ।
ਸ਼ਾਹਰੁਖ ਖਾਨ ਨੇ ਮਾਰਿਆ ਸੀ ਗਾਇਕ ਨੂੰ ਥੱਪੜ?
ਲਗਭਗ ਇੱਕ ਦਹਾਕਾ ਪਹਿਲਾਂ ਅਫਵਾਹਾਂ ਸਾਹਮਣੇ ਆਈਆਂ ਸਨ ਕਿ ਸ਼ਾਹਰੁਖ ਨੇ ਅਮਰੀਕਾ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਦੁਰਵਿਵਹਾਰ ਕਰਨ ਲਈ ਹਨੀ ਸਿੰਘ ਨੂੰ 'ਥੱਪੜ' ਮਾਰਿਆ ਸੀ, ਜਿਸ ਕਾਰਨ ਕਥਿਤ ਤੌਰ 'ਤੇ ਰੈਪਰ ਦੇ ਸਿਰ 'ਤੇ ਟਾਂਕੇ ਲੱਗੇ ਸਨ।
ਕਿਉਂ ਮਾਰਿਆ ਸੀ ਆਪਣੇ ਆਪ ਦੇ ਮੱਗ
ਹੁਣ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰਦਿਆਂ ਹਨੀ ਸਿੰਘ ਨੇ ਸਪੱਸ਼ਟ ਕੀਤਾ ਕਿ ਉਸ ਨੇ ਸਿਰ ਮੁੰਨਣ ਤੋਂ ਬਾਅਦ ਆਪਣੇ ਆਪ ਨੂੰ ਮੱਗ ਨਾਲ ਜ਼ਖਮੀ ਕਰ ਲਿਆ ਸੀ। ਹਨੀ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਇਸ ਗੱਲ 'ਤੇ ਅੜੇ ਸਨ ਕਿ ਉਹ ਇੱਕ ਸ਼ਾਮ ਪ੍ਰੋਫਾਰਮ ਨਹੀਂ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ 'ਤੇ ਅਜਿਹਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਇਸ ਤੋਂ ਬਚਣ ਦੀ ਕੋਸ਼ਿਸ਼ ਵਿੱਚ ਉਸਨੇ ਆਪਣਾ ਸਿਰ ਮੁੰਨ ਦਿੱਤਾ। ਹਾਲਾਂਕਿ ਜਦੋਂ ਉਸਦਾ ਸਿਰ ਮੁੰਡਾਉਣਾ ਵੀ ਕੰਮ ਨਹੀਂ ਕਰ ਸਕਿਆ ਸੀ ਤਾਂ ਉਸਨੇ ਆਪਣੇ ਸਿਰ 'ਤੇ ਇੱਕ ਮੱਗ ਤੋੜ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।
ਇਸ ਤੋਂ ਬਾਅਦ ਸ਼ਾਹਰੁਖ ਦੇ ਉਸ 'ਤੇ ਹਮਲਾ ਕਰਨ ਦੀਆਂ ਅਫਵਾਹਾਂ ਉੱਡਣ ਲੱਗੀਆਂ। ਅਫਵਾਹਾਂ ਨੂੰ ਖਾਰਜ ਕਰਦੇ ਹੋਏ ਰੈਪਰ ਨੇ ਕਿਹਾ, 'ਕਿਸੇ ਨੇ ਇਹ ਅਫਵਾਹ ਫੈਲਾਈ ਕਿ ਸ਼ਾਹਰੁਖ ਖਾਨ ਨੇ ਮੈਨੂੰ ਥੱਪੜ ਮਾਰਿਆ ਹੈ। ਉਹ ਬੰਦਾ ਮੈਨੂੰ ਪਿਆਰ ਕਰਦਾ ਹੈ। ਉਹ ਕਦੇ ਵੀ ਮੇਰੇ ਉੱਤੇ ਹੱਥ ਨਹੀਂ ਚੁੱਕੇਗਾ।'
ਉਲੇਖਯੋਗ ਹੈ ਕਿ ਹਨੀ ਸਿੰਘ ਨੇ ਸ਼ਾਹਰੁਖ ਨਾਲ ਸੁਪਰਹਿੱਟ ਫਿਲਮ 'ਚੇੱਨਈ ਐਕਸਪ੍ਰੈਸ' ਦੇ ਗੀਤ 'ਲੁੰਗੀ ਡਾਂਸ' ਲਈ ਕੰਮ ਕੀਤਾ ਸੀ। ਇਹ ਟ੍ਰੈਕ 2013 ਵਿੱਚ ਰਿਲੀਜ਼ ਹੋਣ 'ਤੇ ਬਹੁਤ ਹਿੱਟ ਹੋ ਗਿਆ ਸੀ ਅਤੇ ਅੱਜ ਵੀ ਦਰਸ਼ਕਾਂ ਦੁਆਰਾ ਇਸਨੂੰ ਪਿਆਰ ਕੀਤਾ ਜਾਂਦਾ ਹੈ।
ਇਸ ਦੌਰਾਨ ਜੇਕਰ ਰੈਪਰ ਬਾਰੇ ਹੋਰ ਗੱਲ ਕਰੀਏ ਤਾਂ ਉਹ ਇਸ ਸਮੇਂ ਆਪਣੇ ਗੀਤਾਂ ਅਤੇ ਡਾਕੂਮੈਂਟਰੀ ਕਾਰਨ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ, ਹਾਲ ਹੀ ਵਿੱਚ ਗਾਇਕ ਨੇ ਸੋਨੂੰ ਸੂਦ ਦੀ ਫਿਲਮ 'ਫ਼ਤਹਿ' ਲਈ ਗੀਤ ਗਾਇਆ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ: