ਬੱਸ ਡਰਾਈਵਰ ਨਾਲ ਕਿਸਾਨ ਆਗੂ ਵੱਲੋਂ ਕੁੱਟਮਾਰ, ਪੀਆਰਟੀਸੀ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ ਜਾਮ - ਪੀਆਰਟੀਸੀ ਮੁਲਾਜ਼ਮਾਂ ਨੇ ਬੱਸ ਸਟੈਂਡ ਨੂੰ ਜਾਮ ਕਰ ਦਿੱਤਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14897850-942-14897850-1648797641179.jpg)
ਬਠਿੰਡਾ: ਸ਼ਹਿਰ ਦੇ ਬੱਸ ਸਟੈਂਡ ਵਿਖੇ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਬੱਸ ਡਰਾਈਵਰ ਨੂੰ ਕੁੱਟਣ ਤੋਂ ਬਾਅਦ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹੰਗਾਮੇ ਤੋਂ ਬਾਅਦ ਪੀਆਰਟੀਸੀ ਮੁਲਾਜ਼ਮਾਂ ਨੇ ਬੱਸ ਸਟੈਂਡ ਨੂੰ ਜਾਮ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਹੰਗਾਮਾ ਰਸਤੇ ’ਚ ਸਾਈਡ ਲੈਣ ਨੂੰ ਲੈ ਕੇ ਹੋਇਆ ਸੀ। ਪੀਆਰਟੀਸੀ ਮੁਲਾਜ਼ਮਾਂ ਨੇ ਦੱਸਿਆ ਕਿ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਪਿੱਛਾ ਕਰਕੇ ਬੱਸ ਸਟੈਂਡ ’ਚ ਆ ਕੇ ਬੱਸ ਡਰਾਈਵਰ ਨੂੰ ਕੁੱਟਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਇਸ ਖਿਲਾਫ ਆਪ ਕਾਰਵਾਈ ਕਰਨਗੇ। ਉੱਥੇ ਹੀ ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਕੰਮ ਯੂਨੀਅਨ ਨੇ ਨਹੀਂ ਕੀਤਾ ਹੈ। ਸਾਰੇ ਇੱਕ ਹੀ ਹਨ। ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਦੇ ਖਿਲਾਫ ਉਨ੍ਹਾਂ ਕਾਰਵਾਈ ਕੀਤੀ ਜਾਵੇਗੀ।
Last Updated : Feb 3, 2023, 8:21 PM IST
TAGGED:
bathinda latest news