ਹੁਸ਼ਿਆਪੁਰ ਪੁਲਿਸ ਨੇ 10 ਕਿਲੋ ਅਫੀਮ ਦੇ ਨਾਲ ਇਕ ਵਿਆਕਤੀ ਕੀਤਾ ਕਾਬੂ - 10 ਕਿਲੋ ਅਫੀਮ ਦੇ ਨਾਲ ਇਕ ਵਿਆਕਤੀ ਕੀਤਾ ਕਾਬੂ
🎬 Watch Now: Feature Video
ਹੁਸ਼ਿਆਰਪੁਰ : ਪੁਲਿਸ ਨੇ 10 ਕਿਲੋ ਅਫੀਮ ਨਾਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਧਰੁਮਣ ਐਚ ਨਿੰਬਲੇ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਵਿਸ਼ੇਸ਼ ਟੀਮ ਵੱਲੋਂ ਚੱਕ ਸਾਧੂ ਨਾਕੇ 'ਤੇ ਕਾਰ ਚਾਲਕ ਨੂੰ ਸਮੇਤ 10 ਕਿਲੋ ਅਫੀਮ ਦੇ ਨਾਲ ਕਾਬੂ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਾਰ ਚਾਲਕ ਹਰਨੂਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸਾਬਲਪੁਰ ਜ਼ਿਲ੍ਹਾ ਬੂੰਦੀ ਰਾਜਸਥਾਨ ਦਾ ਰਹਿਣ ਵਾਲਾ ਹੈ। ਜਿਸ ਤੇ ਮੁਕੱਦਮਾ ਨੰਬਰ 32 ਧਾਰਾ 18 61 85 ਐੱਨ ਡੀ ਪੀ ਸੀ ਐਕਟ ਦੇ ਤਹਿਤ ਥਾਣਾ ਸਦਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
Last Updated : Feb 3, 2023, 8:19 PM IST