ਘਰ ਵਿੱਚ ਬਣਾਓ ਕੁਰਕੁਰੀ ਅਤੇ ਰਸ ਭਰੀ ਜਲੇਬੀ - ਭਾਰਤੀ ਮਠਿਆਈਆਂ
🎬 Watch Now: Feature Video
ਜਲੇਬੀ ਆਪਣੀ ਮਿਠਾਸ ਲਈ ਬੇਹੱਦ ਮਸ਼ਹੂਰ ਹੈ। ਇਹ ਸਿਰਫ ਇੱਕ ਮਠਿਆਈ ਨਹੀਂ, ਬਲਕਿ ਇੱਕ ਯਾਦ ਹੈ। ਜੇ ਤੁਸੀਂ 80 ਜਾਂ 90 ਦੇ ਦਹਾਕੇ ਦੇ ਹੋ, ਤਾਂ ਤੁਹਾਡੀਆਂ ਕੁਝ ਯਾਦਾਂ ਜ਼ਰੂਰ ਮਜ਼ੇਦਾਰ ਜਲੇਬੀ ਨਾਲ ਜੁੜੀਆਂ ਹੋਣਗੀਆਂ। ਸਟ੍ਰੀਟ ਫੂਡ ਮਸ਼ਹੂਰ ਹੋਣ ਤੋਂ ਪਹਿਲਾਂ ਹੀ ਲੋਕਾਂ ਨੂੰ ਜਲੇਬੀ ਕਾਫ਼ੀ ਪਸੰਦ ਹੋਇਆ ਕਰਦੀ ਸੀ। ਚਾਸ਼ਨੀ ਨਾਲ ਭਰੇ ਇਸ ਕ੍ਰਿਸਪ ਤੇ ਮਿੱਠੇ ਸਨੈਕਸ ਲਈ ਸਾਰੇ ਵੀਕੈਂਡ ਦੀ ਉਡੀਕ ਕਰਦੇ ਸੀ। ਅੱਜ ਅਸੀਂ ਤੁਹਾਡੀਆਂ ਯਾਦਾਂ ਨੂੰ ਮੁੜ ਸੁਰਜੀਤ ਕਰਨ ਜਾ ਰਹੇ ਹਾਂ। ਜੀ ਹਾਂ! ਅਸੀਂ ਤੁਹਾਡੇ ਨਾਲ ਜਲੇਬੀ ਦੀ ਰੈਸਿਪੀ ਸਾਂਝਾ ਕਰਾਂਗੇ। ਜਿਸ ਨਾਲ ਤੁਸੀਂ ਕੁੱਝ ਹੀ ਮਿੰਟਾਂ ਵਿੱਚ ਬਣਾ ਸਕਦੇ ਹੋ ਕੁਰਕੁਰੀ ਤੇ ਰਸ ਭਰੀ ਜਲੇਬੀ। ਤਾਂ ਫਿਰ ਕਿਹੜੀ ਗੱਲ ਦਾ ਇੰਤਜ਼ਾਰ ਹੈ, ਆਓ ਸਿੱਖੀਏ ਕਿ ਮਿੱਠੀ ਤੇ ਕ੍ਰਿਸਪੀ ਜਲੇਬੀ ਕਿਸ ਤਰ੍ਹਾਂ ਬਣਦੀ ਹੈ?