ਨਸ਼ਾ ਤਸਕਰਾਂ ਖਿਲਾਫ ਫਰੀਦਕੋਟ ਪੁਲਿਸ ਨੇ ਵਿੱਢੀ ਮੁਹਿੰਮ, ਸ਼ੱਕੀ ਲੋਕਾਂ ਦੇ ਘਰਾਂ ’ਚ ਕੀਤੀ ਚੈਕਿੰਗ - ਨਸ਼ਾ ਤਸਕਰਾਂ ਖਿਲਾਫ ਪੁਲਿਸ ਵੱਲੋਂ ਮੁਹਿੰਮ ਸ਼ੁਰੂ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14819178-96-14819178-1648103240993.jpg)
ਫਰੀਦਕੋਟ: ਪੰਜਾਬ ਭਰ ’ਚ ਨਸ਼ਾ ਤਸਕਰਾਂ ਖਿਲਾਫ ਪੁਲਿਸ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਫਰੀਦਕੋਟ ’ਚ ਚੱਲਦੇ ਥਾਣਾ ਸਿਟੀ ਦੀ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ’ਚ ਅਜਿਹੇ ਲੋਕਾਂ ਦੇ ਘਰਾਂ ਵਿਚ ਜਾ ਕੇ ਗੱਲਬਾਤ ਕੀਤੀ ਗਈ ਜੋ ਨਸ਼ਾ ਤਸਕਰੀ ਨਾਲ ਸਬੰਧਿਤ ਕੇਸਾਂ ਵਿਚ ਨਾਮਜਦ ਹਨ ਅਤੇ ਹੁਣ ਜਮਾਨਤ ’ਤੇ ਹਨ। ਇਸ ਦੌਰਾਨ ਫਰੀਦਕੋਟ ਦੇ ਐਡੀਸ਼ਨਲ ਐਸਐਚਓ ਜਸਕਰਨ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਖਿਲਾਫ ਪੁਲਿਸ ਨੂੰ ਜਾਣਕਾਰੀ ਦੇਣ। ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹੁਣ ਕਿਸੇ ਵੀ ਨਸ਼ਾ ਤਸਕਰ ਨੂੰ ਬਖਸਿਆ ਨਹੀਂ ਜਾਵੇਗਾ ਇਸ ਲਈ ਸਭ ਇਸ ਕੰਮ ਨੂੰ ਛੱਡ ਦੇਣ।
Last Updated : Feb 3, 2023, 8:20 PM IST