ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੀ ਆਉਣ ਵਾਲੀ ਫਿਲਮ ਰਜ਼ਾ-ਏ-ਇਸ਼ਕ ਦੀ ਸਟਾਰ ਕਾਸਟ - ਰਜ਼ਾ ਏ ਇਸ਼ਕ ਕਾਸਟ
🎬 Watch Now: Feature Video
Published : Dec 1, 2023, 4:14 PM IST
ਅੰਮ੍ਰਿਤਸਰ: ਪਾਲੀਵੁੱਡ ਵਿੱਚ ਇਸ ਸਮੇਂ ਫਿਲਮ ਰਜ਼ਾ-ਏ-ਇਸ਼ਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਇਹ ਫਿਲਮ 8 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਹਾਲ ਹੀ ਵਿੱਚ ਇਸ ਫਿਲਮ ਦੀ ਕਾਸਟ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਲੇਖਯੋਗ ਹੈ ਕਿ ਅਮਿਤ ਸਨੌਰੀਆ ਬਤੌਰ ਨਿਰਦੇਸ਼ਕ ਇਸ ਫਿਲਮ ਰਾਹੀਂ ਆਪਣਾ ਡੈਬਿਊ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਫਿਲਮ ਵਿੱਚ ਹਰਪ ਫਾਰਮਰ ਅਤੇ ਆਨੰਦ ਪ੍ਰਿਆ ਨੇ ਲੀਡ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਬਾਰੇ ਆਪਣੀ ਭਾਵਨਾ ਸਾਂਝੀ ਕਰਦੇ ਹੋਏ ਅਦਾਕਾਰਾ ਆਨੰਦ ਪ੍ਰਿਆ ਨੇ ਕਿਹਾ ਕਿ 'ਹਮੇਸ਼ਾ ਹੀ ਪੰਜਾਬੀ ਸਿਨੇਮਾ ਤੋਂ ਗਿਲਾ ਕੀਤਾ ਜਾਂਦਾ ਹੈ ਕਿ ਪੰਜਾਬੀ ਸਿਨੇਮਾ ਵਿੱਚ ਅਲਹਦਾ ਵਿਸ਼ੇ ਵਾਲੀਆਂ ਫਿਲਮਾਂ ਨਹੀਂ ਬਣ ਰਹੀਆਂ, ਅਸੀਂ ਦਰਸ਼ਕਾਂ ਦੀ ਇਸ ਸ਼ਿਕਾਇਤ ਨੂੰ ਦੇਖ ਦੇ ਹੋਏ ਇਹ ਫਿਲਮ ਬਣਾਈ ਹੈ। ਇਹ ਕਾਫੀ ਖੂਬਸੂਰਤ ਲਵ ਸਟੋਰੀ ਹੈ।' ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਮੰਨੇ-ਪ੍ਰਮੰਨੇ ਲੇਖਕ ਸਆਦਤ ਹਸਨ ਮੰਟੋ ਦੀ ਕਹਾਣੀ ਉੱਪਰ ਆਧਾਰਿਤ ਹੈ।