ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਰੋਕੀਆਂ ਡੇਰਾ ਸਲਾਬਤਪੁਰਾ ਨੂੰ ਜਾਂਦੀਆਂ ਬੱਸਾਂ - Latest news of Bathinda
🎬 Watch Now: Feature Video
ਬਠਿੰਡਾ ਦੇ ਪਿੰਡ ਜਲਾਲ ਦੇ ਨਜ਼ਦੀਕ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੇ ਧਰਨਾ ਲਾ ਕੇ ਡੇਰਾ ਸੱਚਾ ਸੌਦਾ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਕਿਉਂਕਿ ਪੰਜਾਬ ਦੇ ਹੈੱਡਕੁਆਟਰ ਡੇਰਾ ਸੱਚਾ ਸੌਦਾ ਸਲਾਬਤਪੁਰਾ ਵਿੱਚ ਅੱਜ ਨਾਮ ਚਰਚਾ ਹੋ ਰਹੀ ਸੀ। ਸੱਚਾ ਸੌਦਾ ਡੇਰੇ ਦੇ ਪੈਰੋਕਾਰ ਡੇਰੇ ਨੂੰ ਜਾ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੇ ਪਿੰਡ ਜਲਾਲ ਦੇ ਨਜ਼ਦੀਕ ਸੜਕ ਤੇ ਧਰਨਾ ਦੇ ਕੇ ਸਲਾਬਤਪੁਰੇ ਜਾ ਰਹੇ ਡੇਰਾ ਪ੍ਰੇਮੀਆਂ ਨੂੰ ਰੋਕਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਨਾਮ ਚਰਚਾ ਕਰਕੇ, ਆਪਣੀਆਂ ਸਰਗਰਮੀਆਂ ਵਧਾ ਰਹੇ ਹਨ ਅਤੇ ਇਹ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ। Shiromani Akali Dal Amritsar stopped buses .Latest news of Bathinda in Punjabi
Last Updated : Feb 3, 2023, 8:30 PM IST