thumbnail

By ETV Bharat Punjabi Team

Published : Oct 16, 2023, 3:16 PM IST

ETV Bharat / Videos

ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਏ ਪੰਜਾਬੀ ਗਾਇਕ ਮਲਕੀਤ ਸਿੰਘ, ਨਵੇਂ ਗੀਤ ਬਾਰੇ ਸਾਂਝੀ ਕੀਤੀ ਭਾਵਨਾ

ਅੰਮ੍ਰਿਤਸਰ: ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਲੋਕ ਆਉਂਦੇ ਰਹਿੰਦੇ ਹਨ, ਉਥੇ ਹੀ ਅੱਜ ਪੰਜਾਬੀ ਗਾਇਕ ਮਲਕੀਤ ਸਿੰਘ ਵੀ ਮੱਥਾ ਟੇਕਣ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਕੀਤ ਸਿੰਘ ਨੇ ਕਿਹਾ ਕਿ 'ਮੈਂ ਜਦੋਂ ਵੀ ਭਾਰਤ ਵਿੱਚ ਆਉਂਦਾ ਹਾਂ ਤਾਂ ਦਰਬਾਰ ਸਾਹਿਬ ਮੱਥਾ ਟੇਕਣ ਜ਼ਰੂਰ ਆਉਂਦਾ ਹਾਂ। ਸਾਨੂੰ ਕਲਾਕਾਰਾਂ ਨੂੰ ਸਿਰਫ਼ ਇਸ ਕਰਕੇ ਨਹੀਂ ਆਉਣਾ ਚਾਹੀਦਾ ਕਿ ਸਾਡਾ ਕੋਈ ਫਿਲਮ ਜਾਂ ਗੀਤ ਰਿਲੀਜ਼ ਹੋਇਆ ਹੈ, ਸਗੋਂ ਵੈਸੇ ਵੀ ਇਥੇ ਆਉਂਦੇ ਰਹਿਣਾ ਚਾਹੀਦਾ ਹੈ।' ਇਸ ਤੋਂ ਇਲਾਵਾ ਗਾਇਕ ਨੇ ਹਾਲ ਹੀ ਵਿੱਚ ਰਿਲੀਜ਼ ਹੋਏ ਆਪਣੇ ਨਵੇਂ ਗੀਤ ਬਾਰੇ ਚਰਚਾ ਕੀਤੀ। ਗਾਇਕ ਨੇ ਦੱਸਿਆ ਕਿ ਲੋਕਾਂ ਨੇ ਹਮੇਸ਼ਾ ਹੀ ਉਸ ਦੇ ਗੀਤਾਂ ਨੂੰ ਪਿਆਰ ਦਿੱਤਾ ਹੈ ਅਤੇ ਹੁਣ ਵੀ ਦੇ ਰਹੇ ਹਨ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.