ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਪਾਲੀਵੁੱਡ ਅਦਾਕਾਰ ਦੇਵ ਖਰੌੜ ਅਤੇ ਲੱਕੀ ਧਾਲੀਵਾਲ - ਦੇਵ ਖਰੌੜ ਅਤੇ ਲੱਕੀ ਧਾਲੀਵਾਲ
🎬 Watch Now: Feature Video
By ETV Bharat Entertainment Team
Published : Nov 22, 2023, 10:37 AM IST
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਦਿਨ ਲੱਖਾਂ ਲੋਕ ਮੱਥਾ ਟੇਕਣ ਆਉਂਦੇ ਰਹਿੰਦੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਇਥੇ ਪਾਲੀਵੁੱਡ ਅਦਾਕਾਰ ਦੇਵ ਖਰੌੜ ਅਤੇ ਲੱਕੀ ਧਾਲੀਵਾਲ ਨਤਮਸਤਕ ਹੋਣ ਪਹੁੰਚੇ ਹਨ। ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਹੁਤ ਵੱਡਾ ਦਰ ਹੈ, ਗੁਰੂ ਮਹਾਰਾਜ ਦੀ ਅਪਾਰ ਬਖਸ਼ੀਸ਼ ਹੈ ਕਿ ਉਹ ਸਾਨੂੰ ਆਪਣੇ ਦਰ 'ਤੇ ਬੁਲਾਉਂਦਾ ਹੈ। ਇਸ ਦੌਰਾਨ ਵਰਕਫਰੰਟ ਦੀ ਗੱਲ ਕਰੀਏ ਤਾਂ ਦੇਵ ਖਰੌੜ ਇਸ ਸਮੇਂ 'ਬਲੈਕੀਆ 2' ਨੂੰ ਲੈ ਕੇ ਚਰਚਾ ਵਿੱਚ ਹਨ। ਦੂਜੇ ਪਾਸੇ ਇਸ ਫਿਲਮ ਵਿੱਚ ਅਦਾਕਾਰ ਦੇ ਨਾਲ ਲੱਕੀ ਧਾਲੀਵਾਲ ਵੀ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਪਹਿਲਾਂ ਇਹ ਫਿਲਮ ਇਸ ਸਾਲ ਅਗਸਤ ਵਿੱਚ ਰਿਲੀਜ਼ ਹੋਣੀ ਸੀ, ਪਰ ਤਕਨੀਕੀ ਕਾਰਨਾਂ ਕਰਕੇ ਇਸ ਦੀ ਰਿਲੀਜ਼ ਮਿਤੀ ਅੱਗੇ ਪਾ ਦਿੱਤੀ ਗਈ ਹੈ।