Hansika Motwani: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੀ ਅਦਾਕਾਰਾ ਹੰਸਿਕਾ ਮੋਟਵਾਨੀ, ਸਾਂਝੀ ਕੀਤੀ ਦਿਲੀ ਭਾਵਨਾ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
🎬 Watch Now: Feature Video
Published : Nov 25, 2023, 1:00 PM IST
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਦਿਨ ਲੱਖਾਂ ਲੋਕ ਆਉਂਦੇ ਰਹਿੰਦੇ ਹਨ, ਇਸੇ ਤਰ੍ਹਾਂ ਅੱਜ ਬਾਲੀਵੁੱਡ ਸਟਾਰ ਅਤੇ ਸਾਊਥ ਫਿਲਮਾਂ ਵਿੱਚ ਕੰਮ ਕਰਨ ਵਾਲੀ ਹੰਸਿਕਾ ਮੋਟਵਾਨੀ ਆਪਣੇ ਪਤੀ ਸੋਹੇਲ ਖਟੂਰੀਆ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀ, ਜਿੱਥੇ ਉਹਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਉੱਥੇ ਹੀ ਉਹਨਾਂ ਬਾਣੀ ਦਾ ਆਨੰਦ ਵੀ ਮਾਣਿਆ। ਉਹਨਾਂ ਕਿਹਾ ਕਿ ਮਨ ਦੀ ਰੀਝ ਸੀ ਕਿ ਵਿਆਹ ਤੋਂ ਅਗਲੇ ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈਏ ਅਤੇ ਅੱਜ ਇੱਛਾ ਪੂਰੀ ਹੋ ਗਈ ਹੈ। ਉਹਨਾਂ ਕਿਹਾ ਕਿ ਇੱਥੇ ਮਨ ਨੂੰ ਅਥਾਹ ਸ਼ਾਂਤੀ ਮਹਿਸੂਸ ਹੋਈ ਹੈ ਅਤੇ ਜਦੋਂ-ਜਦੋਂ ਵਾਹਿਗੁਰੂ ਦਾ ਹੁਕਮ ਹੋਵੇਗਾ ਉਦੋਂ-ਉਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਾਜ਼ਰੀ ਲਗਾਵਾਂਗੇ।