CMO ਦਫਤਰ ਵੱਲੋਂ ਸ਼ਹੀਦ ਸੁਖਦੇਵ ਸਿੰਘ ਲਿਖੇ ਜਾਣ ’ਤੇ ਛਿੜਿਆ ਵਿਵਾਦ! - Descendants raised questions on Bhagwant Mann government
🎬 Watch Now: Feature Video
ਲੁਧਿਆਣਾ: ਸ਼ਹੀਦ ਏ ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਪੂਰੇ ਦੇਸ਼ ਵਿੱਚ ਮਨਾਇਆ ਗਿਆ। ਪੰਜਾਬ ਸਰਕਾਰ ਦੇ ਚੀਫ ਮਨਿਸਟਰ ਦਫਤਰ ਦੇ ਵੱਲੋਂ ਕਈ ਤਰ੍ਹਾਂ ਦੇ ਟਵੀਟ ਕੀਤੇ ਗਏ ਸ਼ਹੀਦਾਂ ਨੂੰ ਨਮਨ ਕੀਤਾ ਗਿਆ। ਇਸ ਦੌਰਾਨ ਕੀਤੇ ਗਏ ਅਨੇਕਾਂ ਟਵੀਟਾਂ ਵਿੱਚੋਂ ਇਕ ਟਵੀਟ ’ਤੇ ਸ਼ਹੀਦ ਸੁਖਦੇਵ ਥਾਪਰ ਨੂੰ ਸੁਖਦੇਵ ਸਿੰਘ ਲਿਖ ਦਿੱਤਾ ਗਿਆ। ਇਸ ਮਸਲੇ ਨੂੰ ਲੈਕੇ ਸੁਖਦੇਵ ਥਾਪਰ ਦੇ ਵੰਸ਼ਜਾਂ ਨੇ ਇਤਰਾਜ਼ ਜਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਇਸ ਸਬੰਧੀ ਵਿਦੇਸ਼ਾਂ ਤੋਂ ਫੋਨ ਆ ਰਹੇ ਹਨ ਕਿ ਸੁਖਦੇਵ ਥਾਪਰ ਸੁਖਦੇਵ ਸਿੰਘ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ’ਤੇ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਕਿ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਸੀਐਮ ਦਫ਼ਤਰ ਵਿੱਚੋਂ ਅਜਿਹੀ ਗਲਤੀ ਕਿਵੇਂ ਹੋ ਗਈ। ਨਾਲ ਹੀ ਉਨ੍ਹਾਂ ਸੀਐਮ ਭਗਵੰਤ ਮਾਨ ਨੂੰ ਇਸ ਮਸਲੇ ਵਿੱਚ ਧਿਆਨ ਦੇਣ ਦੀ ਅਪੀਲ ਕੀਤੀ ਹੈ।
Last Updated : Feb 3, 2023, 8:20 PM IST