ਦੀਪ ਸਿੱਧੂ ਦੀ ਮੌਤ ਤੇ ਪ੍ਰੋ.ਭੁੱਲਰ ਦੀ ਰਿਹਾਈ 'ਤੇ ਮਨਿੰਦਰਜੀਤ ਬਿੱਟਾ ਦੇ ਤਿੱਖੇ ਬੋਲ - Deep Sidhu death and Prof Maninderjit Bitta
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14648883-195-14648883-1646494648493.jpg)
ਬਰਨਾਲਾ: ਅਖਿਲ ਭਾਰਤੀ ਅੱਤਵਾਦੀ ਵਿਰੋਧੀ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਆਪਣੀ ਮੂੰਹ ਬੋਲੀ ਧੀ ਦੇ ਵਿਆਹ ਦੀ ਵਧਾਈ ਦੇਣ ਅਤੇ ਅਸ਼ੀਰਵਾਦ ਦੇਣ ਉਨ੍ਹਾਂ ਦੇ ਘਰ ਬਰਨਾਲਾ ਪੁੱਜੇ। ਇਸੇ ਦੌਰਾਨ ਉਨ੍ਹਾਂ ਦੀਪ ਸਿੱਧੂ ਦੀ ਮੌਤ ਅਤੇ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਸਖ਼ਤ ਬਿਆਨ ਦਿੱਤਾ ਹੈ। ਦੀਪ ਸਿੱਧੂ ਦੀ ਮੌਤ ਉੱਤੇ ਦੁੱਖ ਪ੍ਰਗਟ ਕਰਦਿਆਂ ਮਨਿੰਦਰਜੀਤ ਬਿੱਟਾ ਨੇ ਕਿਹਾ ਕਿ ਉਸਦੀ ਮੌਤ ਦਾ ਦੁੱਖ ਹੈ। ਪਰ ਉਸਦਾ ਸਿੱਖੀ ਮਰਿਆਦਾ ਤੇ ਸਿੱਖੀ ਪਹਿਰਾਵਾ ਨਹੀਂ। ਅਸੀ ਅਜਿਹੇ ਲੋਕਾਂ ਨੂੰ ਕੌਮ ਦੇ ਹੀਰੋ ਕਿਵੇਂ ਬਣਾ ਸਕਦੇ ਹਾਂ। ਸਿੱਖ ਪਰੰਪਰਾ ਕਿੱਥੇ ਜਾ ਰਹੀ ਹੈ। ਦੇਸ਼ ਕੌਮ ਦੇ ਅਸਲ ਹੀਰੋ ਕੌਣ ਹਨ। ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ। ਪ੍ਰੋਫੈਸਰ ਭੁੱਲਰ ਦੀ ਰਿਹਾਈ ਨੂੰ ਲੈ ਕੇ ਬਿੱਟਾ ਨੇ ਚਿਤਾਵਨੀ ਦਿੰਦੇ ਕਿਹਾ ਕਿ ਮੈਂ ਇਨ੍ਹੇ ਸਾਲਾਂ ਤੋਂ ਚੁੱਪ ਹਾਂ। ਜੇਕਰ ਮੈਂ ਇਸਦੇ ਖਿਲਾਫ਼ ਕੋਰਟ ਵਿੱਚ ਚਲਾ ਗਿਆ ਤਾਂ ਜੋ ਰਿਹਾਅ ਹੋਏ ਹਾਂ, ਉਨ੍ਹਾਂ ਨੂੰ ਵੀ ਵਾਪਿਸ ਜੇਲ੍ਹ ਵਿੱਚ ਆਉਣਾ ਪਵੇਗਾ। ਪ੍ਰੋ. ਭੁੱਲਰ ਨੇ ਕੋਈ ਕਾਰਗਿਲ ਦਾ ਲੜਾਈ ਨਹੀਂ ਲੜੀ।
Last Updated : Feb 3, 2023, 8:18 PM IST
TAGGED:
ਦੀਪ ਸਿੱਧੂ