ਘਰ 'ਚ ਵੇਚਦੇ ਸਨ ਡ੍ਰੈਗਨ ਡੋਰ, ਦੋਵੇਂ ਨੌਜਵਾਨ ਪੁਲਿਸ ਅੜਿੱਕੇ - Two convicts arrested with China Door
🎬 Watch Now: Feature Video
ਜਲੰਧਰ:ਥਾਣਾ ਰਾਮਾਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਵਿਅਕਤੀਆਂ ਨੂੰ ਡ੍ਰੈਗਨ ਡੋਰ ਦੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਸਐਚਓ ਸੁਲੱਖਣ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਘਰ ਵਿੱਚ ਚਾਈਨਾ ਡੋਰ ਵੇਚਦੇ ਹਨ। ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਉਨ੍ਹਾਂ ਦੇ ਘਰ ਵਿੱਚ ਰੇਡ ਕੀਤੀ। ਜਿੱਥੋਂ ਦੀ ਉਨ੍ਹਾਂ ਨੂੰ 70 ਤੋਂ 80 ਡਰੈਗਨ ਡੋਰ ਬਰਾਮਦ ਹੋਈ। ਥਾਣਾ ਪ੍ਰਭਾਵੀ ਨੇ ਦੱਸਿਆ ਕਿ ਮੁਲਜ਼ਮਾਂ ਦਾ ਨਾਂਅ ਬਲਦੇਵ ਸਿੰਘ ਅਤੇ ਕੇਸ਼ਵ ਕੁਮਾਰ ਹੈ ਜਿਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।