ਕੋਰੋਨਾ ਮਹਾਂਮਾਰੀ ਦੌਰਾਨ ਮੁਫ਼ਤ ਐਂਬੂਲੈਂਸ ਸੇਵਾ ਕਰਨ ਨੂੰ ਲੈ ਕੇ ਪਿਉ-ਪੁੱਤਰ 'ਤੇ ਹੋਇਆ ਹਮਲਾ - ਪਿਉ-ਪੁੱਤਰ 'ਤੇ ਹੋਇਆ ਹਮਲਾ
🎬 Watch Now: Feature Video
ਅੰਮ੍ਰਿਤਸਰ:ਜ਼ਿਲ੍ਹੇ 'ਚ ਜਿਥੇ ਇੱਕ ਪਾਸੇ ਲੋਕ ਕੋਰੋਨਾ ਤੋਂ ਪਰੇਸ਼ਾਨ ਹਨ,ਉਥੇ ਹੀ ਦੂਜੇ ਪਾਸੇ ਕੁੱਝ ਲੋਕ ਮਹਾਂਮਾਰੀ ਨੂੰ ਮੌਕਾ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਅਜਿਹਾ ਹੀ ਮਾਮਲਾ ਅੰਮ੍ਰਿਤਸਰ 'ਚ ਸਾਹਮਣੇ ਆਇਆ ਹੈ। ਇਥੇ ਕੋਰੋਨਾ ਮਹਾਂਮਾਰੀ ਦੌਰਾਨ ਮੁਫ਼ਤ ਐਂਬੂਲੈਂਸ ਸੇਵਾ ਕਰਨ 'ਤੇ ਇੱਕ ਪਿਉ-ਪੁੱਤਰ 'ਤੇ ਹਮਲਾ ਹੋਇਆ ਹੈ। ਪੀੜਤਾਂ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਗਰੀਬ ਤੇ ਲੋੜਵੰਦਾਂ ਲਈ ਮੁਫ਼ਤ ਐਂਬੂਲੈਂਸ ਸੇਵਾ ਕਰ ਰਹੇ ਹਨ। ਜਦੋਂ ਕਿ ਸਥਾਨਕ ਡਰਾਈਵਰਾਂ ਵੱਲੋਂ ਲੋਕਾਂ ਕੋਲੋਂ 10 ਹਜ਼ਾਰ ਰੁਪਏ ਮੰਗੇ ਜਾਂਦੇ ਹਨ। ਉਨ੍ਹਾਂ ਗੋਪੀ ਨਾਂਅ ਦੇ ਇੱਕ ਵਿਅਕਤੀ 'ਤੇ ਜਾਨਲੇਵਾ ਹਮਲਾ ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ। ਉਕਤ ਵਿਅਕਤੀ ਉਨ੍ਹਾਂ ਨੂੰ ਸੇਵਾ ਕਰਨ ਤੋਂ ਰੋਕਦਾ ਹੈ। ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੋਹਾਂ ਧਿਰਾਂ ਦੀ ਸ਼ਿਕਾਇਤ ਦਰਜ ਕਰ ਮਾਮਲੇ ਦੀ ਜਾਂਚ ਜਾਰੀ ਹੈ।