ਪੱਕੇ ਹੋਣ ਦੀ ਮੰਗ ਨੂੰ ਲੈ ਕੇ ਟਾਵਰ ’ਤੇ ਚੜ੍ਹਿਆ ਅਧਿਆਪਕ, ਦਿੱਤੀ ਇਹ ਧਮਕੀ - Chandigarh Police
🎬 Watch Now: Feature Video
ਚੰਡੀਗੜ੍ਹ: ਸੈਕਟਰ 4 ਸਥਿਤ ਐਮਐਲਏ ਹਾਸਟਲ ਦੇ ਨੇੜੇ ਬਣੇ ਮੋਬਾਇਲ ਟਾਵਰ (Mobile Tower) ’ਤੇ ਵੋਕੇਸ਼ਨਲ ਅਧਿਆਪਕ (Vocational teacher) ਚੜ੍ਹ ਗਿਆ ਹੈ। ਸਵੇਰ ਤੋਂ ਹੀ ਅਧਿਆਪਕ ਟਾਵਰ ’ਤੇ ਚੜ੍ਹੇ ਹੋਏ ਹਨ ਜਿਨ੍ਹਾਂ ਨੂੰ ਹੇਠਾਂ ਲਿਆਉਣ ਲਈ ਚੰਡੀਗੜ੍ਹ ਪੁਲਿਸ (Chandigarh Police) ਅਤੇ ਸਿਵਲ ਡਿਫੇਂਸ (Civil defence) ਵੱਲੋਂ ਲਗਾਤਾਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਵਿਅਕਤੀ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਾਵਰ ਤੇ ਚੜਿਆ ਹੋਇਆ ਵਿਅਕਤੀ ਖੁਦ ਨੂੰ ਅੱਗ ਲਗਾਉਣ ਦੀ ਧਮਕੀ ਦੇ ਰਿਹਾ ਹੈ। ਦੱਸ ਦਈਏ ਕਿ ਰੇਗੂਲਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ (Teacher Protest) ਕੀਤਾ ਜਾ ਰਿਹਾ ਹੈ।